27 ਜਨਵਰੀ ਨੂੰ ਦਰਬਾਰ ਪੰਜ ਪੀਰ ਕਾਦਰੀ ਮੁਹੱਲਾ ਨੀਲਕੰਠ ਵਿਖੇ ਨਸ਼ਾ ਛੁਡਾਊ ਕੈਂਪ ਲਗਾਇਆ ਜਾਵੇਗਾ/ਸਾਈ ਰਾਜੀਵ
ਹੁਸ਼ਿਆਰਪੁਰ- 27 ਜਨਵਰੀ ਨੂੰ ਦਰਬਾਰ ਪੰਜ ਪੀਰ ਕਾਦਰੀ ਮੁਹੱਲਾ ਨੀਲਕੰਠ, ਹੁਸ਼ਿਆਰਪੁਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਈਂ ਰਾਜੀਵ ਜੀ ਦੀ ਅਗਵਾਈ ਹੇਠ ਨਸ਼ਾ ਛੁਡਾਊ ਕੈਂਪ ਲਗਾਇਆ ਜਾ ਰਿਹਾ ਹੈ।
ਹੁਸ਼ਿਆਰਪੁਰ- 27 ਜਨਵਰੀ ਨੂੰ ਦਰਬਾਰ ਪੰਜ ਪੀਰ ਕਾਦਰੀ ਮੁਹੱਲਾ ਨੀਲਕੰਠ, ਹੁਸ਼ਿਆਰਪੁਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਈਂ ਰਾਜੀਵ ਜੀ ਦੀ ਅਗਵਾਈ ਹੇਠ ਨਸ਼ਾ ਛੁਡਾਊ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜੀਵ ਸਾਈਂ ਜੀ ਨੇ ਦੱਸਿਆ ਕਿ ਇਸ ਮੌਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੈਂਪ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਸੰਗਤਾਂ ਨੂੰ ਭੰਡਾਰਾ ਵਰਤਾਇਆ ਜਾਵੇਗਾ ਅਤੇ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਕੱਵਾਲੀ ਦਾ ਆਯੋਜਨ ਕੀਤਾ ਜਾਵੇਗਾ| ਜਿਸ ਵਿੱਚ ਪ੍ਰਮੁੱਖ ਕੱਵਾਲ ਹਿੱਸਾ ਲੈਣਗੇ। ਇਸ ਮੌਕੇ ਦਰਬਾਰ ਦੇ ਸਮੂਹ ਸੰਗਤਾਂ ਮੌਜੂਦ ਸਨ।
ਰਾਜੀਵ ਸਾਈਂ ਜੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਅਤੇ ਡਾ. ਜਤਿੰਦਰ ਕੁਮਾਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹਿਣਗੇ।