ਭਾਸ਼ਾ ਵਿਭਾਗ ਨੇ ਸਰਵੋਤਮ ਹਿੰਦੀ ਤੇ ਸੰਸਕ੍ਰਿਤ ਪੁਸਤਕ ਪੁਰਸਕਾਰਾਂ ਲਈ ਪੁਸਤਕਾਂ ਮੰਗੀਆਂ

ਪਟਿਆਲਾ, 24 ਜਨਵਰੀ- ਭਾਸ਼ਾ ਵਿਭਾਗ ਪੰਜਾਬ ਨੇ 1.1.2024 ਤੋਂ 31.12.2024 ਤਕ ਵੱਖ-ਵੱਖ ਵੰਨਗੀਆਂ ਦੀਆਂ ਹਿੰਦੀ ਤੇ ਸੰਸਕ੍ਰਿਤ ਭਾਸ਼ਾ ਦੀਆਂ ਛਪੀਆਂ ਪੁਸਤਕਾਂ, ਸਾਲ 2025 ਦੇ ‘ਸਰਵੋਤਮ ਹਿੰਦੀ/ਸੰਸਕ੍ਰਿਤ ਪੁਸਤਕ ਪੁਰਸਕਾਰਾਂ’ ਲਈ ਮੰਗੀਆਂ ਹਨ।

ਪਟਿਆਲਾ, 24 ਜਨਵਰੀ- ਭਾਸ਼ਾ ਵਿਭਾਗ ਪੰਜਾਬ ਨੇ  1.1.2024 ਤੋਂ 31.12.2024 ਤਕ ਵੱਖ-ਵੱਖ ਵੰਨਗੀਆਂ ਦੀਆਂ ਹਿੰਦੀ ਤੇ ਸੰਸਕ੍ਰਿਤ ਭਾਸ਼ਾ ਦੀਆਂ ਛਪੀਆਂ ਪੁਸਤਕਾਂ, ਸਾਲ 2025 ਦੇ ‘ਸਰਵੋਤਮ ਹਿੰਦੀ/ਸੰਸਕ੍ਰਿਤ ਪੁਸਤਕ ਪੁਰਸਕਾਰਾਂ’ ਲਈ ਮੰਗੀਆਂ ਹਨ। 
ਵੱਖ-ਵੱਖ ਵੰਨਗੀਆਂ ਨਾਲ ਸਬੰਧਤ ਪੁਰਸਕਾਰਾਂ ਲਈ ਚਾਰ-ਚਾਰ ਪੁਸਤਕਾਂ ਸਮੇਤ ਬਿਨੈ-ਪੱਤਰ (ਪ੍ਰੋਫਾਰਮਾ) ਦਸਤੀ ਜਾਂ ਡਾਕ ਰਾਹੀਂ ਵਿਭਾਗ ਦੇ ਮੁੱਖ ਦਫ਼ਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ 31 ਮਾਰਚ 2025 ਤਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਸਰਵੋਤਮ ਹਿੰਦੀ ਪੁਸਤਕ ਪੁਰਸਕਾਰ ਵਿੱਚ ਗਿਆਨੀ ਸੰਤ ਸਿੰਘ (ਕਵਿਤਾ) ਪੁਰਸਕਾਰ, ਸੁਦਰਸ਼ਨ ਗਲਪ (ਨਾਵਲ/ਕਹਾਣੀ) ਪੁਰਸਕਾਰ, ਮੋਹਨ ਰਾਕੇਸ਼ (ਨਾਟਕ/ਇਕਾਂਗੀ)ਪੁਰਸਕਾਰ, ਇੰਦਰਨਾਥ ਮਦਾਨ (ਆਲੋਚਨਾ/ਸੰਪਾਦਨ/ਗਿਆਨ/ਖੋਜ)ਪੁਰਸਕਾਰ, ਗਿਆਨੀ ਗਿਆਨ ਸਿੰਘ (ਜੀਵਨੀ/ਸਫ਼ਰਨਾਮਾ/ਰੇਖਾ ਚਿੱਤਰ/ਸੰਸਮਰਣ) ਪੁਰਸਕਾਰ, ਬਾਬਾ ਫਤਹਿ ਸਿੰਘ (ਬਾਲ ਸਾਹਿਤ) ਪੁਰਸਕਾਰ, ਸਰਵੋਤਮ ਸੰਸਕ੍ਰਿਤ ਪੁਸਤਕ ਪੁਰਸਕਾਰ ਤੇ ਕਾਲੀਦਾਸ ਪੁਰਸਕਾਰ ਪ੍ਰਦਾਨ ਕੀਤੇ ਜਾਣੇ ਹਨ।