ਪੰਜਾਬ ਸਾਹਿਤ ਸਭਾ ਰਜਿ. ਨਵਾਂਸ਼ਹਿਰ ਅਗਲੇ ਮਹੀਨੇ ਕਰੇਗੀ ਸਾਹਿਤਕ ਸਮਾਗਮ -ਪ੍ਰਧਾਨ ਦਰਸ਼ਨ ਦਰਦੀ
ਨਵਾਂਸ਼ਹਿਰ- ਨਵਾਂਸ਼ਹਿਰ ਪੰਜਾਬ ਸਾਹਿਤ ਸਭਾ ਰਜਿ.ਨਵਾਂਸਹਿਰ ਦੀ ਹੰਗਾਮੀ ਮੀਟਿੰਗ ਸਭਾ ਦੇ ਪ੍ਰਧਾਨ ਦਰਸ਼ਨ ਦਰਦੀ ਦੀ ਪ੍ਰਧਾਨਗੀ ਹੇਠ ਅਰੋੜਾ ਸਭਾ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਕੁਝ ਨਵੀਆਂ ਨਿਯੁਕਤੀਆਂ ਵਿੱਚ ਮਨਮੋਹਣ ਸਿੰਘ ਗੁਲਾਟੀ ਨੂੰ ਚੇਅਰਮੈਨ, ਡਾਕਟਰ ਮਲਕੀਤ ਜੰਡੀ ਨੂੰ ਉੱਪ ਪ੍ਰਧਾਨ,ਪੂਨਮ ਬਾਲਾ ਨੂੰ ਸਹਾਇਕ ਸਕੱਤਰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ।

ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜਨਰਲ ਸਕੱਤਰ ਤਰਸੇਮ ਸਾਕੀ ਨੇ ਦੱਸਿਆ ਕਿ ਸਭਾ ਵਲੋਂ ਅਗਲੇ ਮਹੀਨੇ ਇੱਕ ਸਾਹਿਤਕ ਸਮਾਗਮ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਹਿੱਤ
ਜਾਗਰੂਕਤਾ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਜਾਵੇਗਾ।ਇਸ ਮੌਕੇ ਦਰਸ਼ਨ ਦਰਦੀ ਪ੍ਰਧਾਨ, ਤਰਸੇਮ ਸਾਕੀ ਜਨਰਲ ਸਕੱਤਰ, ਦੇਸ ਰਾਜ ਬਾਲੀ ਸਕੱਤਰ, ਮਨਮੋਹਣ ਸਿੰਘ ਗੁਲਾਟੀ ਚੇਅਰਮੈਨ,ਪੂਨਮ ਬਾਲਾ,ਸ਼ਮਾ ਮੱਲ੍ਹਣ, ਵਾਸਦੇਵ ਪਰਦੇਸੀ ਪ੍ਰੈੱਸ ਸਕੱਤਰ, ਡਾਕਟਰ ਮਲਕੀਤ ਜੰਡੀ, ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ,ਵੀਨਾ ਸ਼ਰਮਾ,ਜੈ ਦੇਵ ਗੋਗਾ ਆਦਿ ਹਾਜ਼ਰ ਸਨ।