ਸੰਗੀਤਕਾਰ ਐਮਕੇਵੀ ਬੀਟ ਦਾ ਵਿਸ਼ੇਸ਼ ਸਨਮਾਨ-19 ਜਨਵਰੀ ਨੂੰ।

ਨਵਾਂਸ਼ਹਿਰ- ਮੰਦਰ ਸ੍ਰੀ ਸਿੱਧ ਬਾਬਾ ਬਾਲਕਨਾਥ ਭੁੱਚਰਾਂ ਮਹੱਲਾ ਨਵਾਂ ਸ਼ਹਿਰ ਵਿਖੇ 19 ਜਨਵਰੀ ਦਿਨ ਐਤਵਾਰ ਨੂੰ ਹੋਣ ਵਾਲੇ ਸਲਾਨਾ 60ਵੇਂ ਵਿਸ਼ਾਲ ਭੰਡਾਰੇ ਅਤੇ ਬਾਬਾ ਜੀ ਦੀ ਚੌਂਕੀ ਮੌਕੇ ਇਲਾਕੇ ਦੇ ਪ੍ਰਸਿੱਧ ਨੌਜਵਾਨ ਸੰਗੀਤਕਾਰ ਐਮਕੇਵੀ ਬੀਟ ਨਵਾਂਸ਼ਹਿਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਇਹ ਜਾਣਕਾਰੀ ਮੰਦਰ ਦੇ ਮੁੱਖ ਸੇਵਾਦਾਰ ਧਰੁਵ ਕੁਮਾਰ ਪ੍ਰੇਮੀ ਹੋਰਾਂ ਵੱਲੋਂ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਸੰਗੀਤਕਾਰ ਐਮਕੇਵੀ ਬੀਟ ਵੱਲੋਂ ਜਿੱਥੇ ਵੱਖ-ਵੱਖ ਗਾਇਕ ਕਲਾਕਾਰਾਂ ਵੱਲੋਂ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀਆਂ ਭੇਟਾਂ ਗਾਈਆਂ ਹਨ ਉਹਨਾਂ ਨੂੰ ਮਨਮੋਹਕ ਸੰਗੀਤ ਨਾਲ ਐਮਕੇਵੀ ਬੀਟ ਵੱਲੋਂ ਸ਼ਿੰਗਾਰਿਆ ਗਿਆ ਹੈ। 
ਇਸ ਤੋਂ ਇਲਾਵਾ ਉਹਨਾਂ ਨੇ ਅਨੇਕਾਂ ਪੰਜਾਬੀ ਦੇ ਪ੍ਰਸਿੱਧ ਗਾਇਕ ਕਲਾਕਾਰਾਂ ਦੀ ਸੁਰੀਲੀ ਆਵਾਜ਼ ਨੂੰ ਵੀ ਸੰਗੀਤਕ ਤਿਰੰਗਾ ਰਾਹੀਂ ਚਾਰ ਚੰਨ ਲਾਏ ਹਨ। ਉਹਨਾਂ ਦੀ ਮਿਹਨਤ ਅਤੇ ਸੰਗੀਤ ਪ੍ਰਤੀ ਲਗਨ ਨੂੰ ਦੇਖਦੇ ਹੋਏ ਮੰਦਰ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਭੁੱਚਰਾਂ ਮਹੱਲਾ ਨਵਾਂਸ਼ਹਿਰ ਕਮੇਟੀ ਦੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ।