ਵੈਟਨਰੀ ਯੂਨੀਵਰਸਿਟੀ ਦੀ ਖੋਜ ਨੂੰ ਪ੍ਰਾਪਤ ਹੋਇਆ ਵੱਕਾਰੀ ਸਨਮਾਨ

ਲੁਧਿਆਣਾ 16 ਜਨਵਰੀ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਪੀਐਚ.ਡੀ ਖੋਜਾਰਥੀ ਡਾ. ਦੀਪਥੀ ਵਿਜੇ ਨੂੰ ਰੋਗਾਣੂਨਾਸ਼ਕ ਪ੍ਰਤੀਰੋਧ ਸੰਬੰਧੀ ਖੋਜ ਅਧਿਐਨ ਕਰਨ ਲਈ ਵੱਕਾਰੀ ਡਾ. ਜੀ. ਨਿਰਮਲਨ ਖੋਜ ਅਵਾਰਡ 2023 ਪ੍ਰਾਪਤ ਹੋਇਆ। ਡਾ. ਦੀਪਥੀ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਵਿਖੇ ਅਧਿਐਨਸ਼ੀਲ ਹੈ ਅਤੇ ਉਨ੍ਹਾਂ ਨੂੰ ਇਹ ਸਨਮਾਨ ਪਸ਼ੂ ਇਲਾਜ ਅਤੇ ਪਸ਼ੂ ਵਿਗਿਆਨ ਦੇ ਖੇਤਰ ਵਿੱਚ ਖੋਜ ਕਰਨ ਸੰਬੰਧੀ ਮਿਲਿਆ ਹੈ।

ਇਸ ਸਨਮਾਨ ਵਿੱਚ 10,000 ਰੁਪਏ ਨਗਦ ਅਤੇ ਸ਼ਲਾਘਾ ਤਖ਼ਤੀ ਪ੍ਰਾਪਤ ਹੋਈ। ਡਾ. ਦੀਪਥੀ ਨੇ ਇਹ ਖੋਜ ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ ਸੈਂਟਰ ਫਾਰ ਵਨ ਹੈਲਥ ਦੇ ਮਾਰਗਦਰਸ਼ਨ ਅਧੀਨ ਕੀਤੀ। ਇਸ ਖੋਜ ਰਾਹੀਂ ਪੰਜਾਬ ਦੇ ਡੇਅਰੀ ਖੇਤਰ ਵਿੱਚ ਰੋਗਾਣੂਨਾਸ਼ਕ ਪ੍ਰਤੀਰੋਧ ’ਤੇ ਕਾਬੂ ਪਾਉਣ ਸੰਬੰਧੀ ਅਧਿਐਨ ਕੀਤਾ ਜਾ ਰਿਹਾ ਹੈ। ਇਸ ਖੋਜ ਨਾਲ ਮਨੁੱਖਾਂ, ਜਾਨਵਰਾਂ ਅਤੇ ਵਾਤਾਵਰਣ ਸਿਹਤ ਸੰਬੰਧੀ ਇਸ ਵਿਸ਼ੇ ਬਾਰੇ ਪਾਈਆਂ ਜਾ ਰਹੀਆਂ ਚੁਣੌਤੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਡਾ. ਦੀਪਥੀ ਅਤੇ ਉਨ੍ਹਾਂ ਦੇ ਨਿਗਰਾਨ ਡਾ. ਬੇਦੀ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਨਾਲ ਯੂਨੀਵਰਸਿਟੀ ਦੇ ਖੋਜ ਕਾਰਜ ਨੂੰ ਵੱਖਰੀ ਪਹਿਚਾਣ ਮਿਲਦੀ ਹੈ ਜਿਸ ਨਾਲ ਸਮਾਜ ਨੂੰ ਲਾਭ ਹੁੰਦਾ ਹੈ।
          ਡਾ. ਅਨਿਲ ਕੁਮਾਰ ਅਰੋੜਾ, ਨਿਰਦੇਸ਼ਕ ਖੋਜ ਅਤੇ ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਤਹਿਤ ਰੋਗਾਣੂਨਾਸ਼ਕ ਪ੍ਰਤੀਰੋਧ ਦੇ ਮਹੱਤਵਪੂਰਨ ਵਿਸ਼ੇ ’ਤੇ ਖੋਜ ਕਾਰਜ ਕਰਕੇ ਇਹ ਕੇਂਦਰ ਇਕ ਵੱਖਰਾ ਮੁਕਾਮ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖੋਜ ਕਾਰਜ ਨਾਲ ਕਿਸਾਨਾਂ ਅਤੇ ਜਨਤਕ ਸਿਹਤ ਪੇਸ਼ੇਵਰਾਂ ਲਈ ਇਕ ਨਵਾਂ ਰਾਹ ਬਣਦਾ ਹੈ।