ਸੀਵਰੇਜ਼ ਕਾਮਿਆਂ ਦਾ ਧਰਨਾ ਚੌਥੇ ਦਿਨ 'ਚ ਸ਼ਾਮਿਲ
ਮੌੜ ਮੰਡੀ, 14 ਜਨਵਰੀ - ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਜੱਥੇਬੰਦੀ ਦੀ ਅਗਵਾਈ ਵਿੱਚ ਮੌੜ ਮੰਡੀ ਦੇ ਸੀਵਰੇਜ਼ ਬੋਰਡ ਦੇ ਆਊਟਸੋਰਸ ਮੁਲਾਜ਼ਮ ਅੱਜ ਚੌਥੇ ਦਿਨ ਵੀ ਧਰਨੇ ਤੇ ਡਟੇ ਰਹੇ ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ਼ ਬੋਰਡ ਦੇ ਆਊਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲਟਕੀਆਂ ਹੋਈਆਂ ਹਨ|

ਜਿਵੇਂ ਕਿ ਦੋ ਸਾਲਾਂ ਤੋਂ ਬੂਟ, ਦਸਤਾਨੇ, ਮੈਟ, ਸਾਲ 2023-24 ਦਾ ਵਧਿਆ ਬਕਾਇਆ, ਟਾਈਮ ਸਿਰ ਤਨਖਾਹਾਂ, ਵਰਦੀਆਂ ਆਦਿ ਇਹਨਾਂ ਸਭ ਮੰਗਾਂ ਸੰਬੰਧੀ ਐੱਸ ਡੀ ਐਮ ਸਾਹਿਬ ਜੀ ਦੇ ਧਿਆਨ ਹਿੱਤ ਵੀ ਲਿਆਂਦਾ ਜਾ ਚੁੱਕਾ ਹੈ ਪਰ ਹੁਣ ਤੱਕ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਵੱਲੋਂ ਮੰਗਾਂ ਸੰਬੰਧੀ ਕੋਈ ਭਰੋਸਾ ਨਹੀਂ ਦਵਾਇਆ ਗਿਆ। ਜੱਥੇਬੰਦੀ ਦੇ ਆਗੂਆਂ ਵੱਲੋਂ ਸੀਵਰੇਜ਼ ਬੋਰਡ ਲੋਕਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਪਰੋਕਤ ਮੁਲਾਜ਼ਮਾਂ ਦੀਆਂ ਮੰਗਾਂ ਟਾਈਮ ਸਿਰ ਹੱਲ ਨਾ ਹੋਈਆਂ ਤਾਂ ਜੱਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸਦੀ ਜ਼ਿੰਮੇਵਾਰੀ ਸਾਰੀ ਲੋਕਲ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਬ੍ਰਾਂਚ ਪ੍ਰਧਾਨ ਕਰਮਚੰਦ, ਜਗਤਾਰ ਸਿੰਘ ਸਲਾਹਕਾਰ, ਗੁਰਸੇਵਕ ਸਿੰਘ ਪ੍ਰੈਸ ਸਕੱਤਰ, ਲਖਵਿੰਦਰ ਸਿੰਘ ਖਜ਼ਾਨਚੀ, ਗਗਨਦੀਪ ਸਿੰਘ, ਹੈਪੀ ਸਿੰਘ, ਸੂਰਜ ਕੁਮਾਰ, ਪਰਮਿੰਦਰ ਸਿੰਘ,ਜੋਨੀ ਕੁਮਾਰ, ਨਿਰਮਲ ਸਿੰਘ, ਸ਼ੰਮੀ ਰਾਮ, ਰਾਮ ਭਜਨ ਆਦਿ ਹਾਜ਼ਰ ਸਨ।