ਮਾਘੀ ਦੇ ਪਾਵਨ ਦਿਹਾੜੇ ਤੇ ਲੰਗਰ ਲਗਾਇਆ

ਮੌੜ ਮੰਡੀ, 14 ਜਨਵਰੀ-ਮਾਘੀ ਦੇ ਪਾਵਨ ਦਿਹਾੜੇ ਤੇ ਮੌੜ ਮੰਡੀ ਦੇ ਬਜ਼ਾਰਾਂ ਵਿੱਚ ਥਾਂ ਥਾਂ ਤੇ ਲੰਗਰ ਲਗਾਏ ਗਏ ਜਿਸ ਵਿੱਚ ਸ੍ਰੀ ਤੇਜ਼ ਰਾਮ ਜ਼ਰਦੇ ਵਾਲਿਆਂ ਵੱਲੋਂ ਜਲੇਬੀਆਂ ਤੇ ਬਰੈੱਡ ਪਕੌੜਿਆਂ ਦਾ ਲੰਗਰ,ਹਸਪਤਾਲ ਬਜ਼ਾਰ ਵਿੱਚ ਪੂਰੀਆਂ ਦਾ ਲੰਗਰ ਲਗਾਇਆ ਗਿਆ|

 ਤੇ ਉੱਥੇ ਹੀ ਐਕਸਿਜ ਬੈਂਕ ਦੇ‌ ਸਟਾਫ ਵੱਲੋਂ ਜਲੇਬੀਆਂ ਤੇ ਚਾਹ ਦਾ ਲੰਗਰ ਲਗਾਇਆ ਗਿਆ। ਬੈਂਕ ਦੇ ਸਟਾਫ ਮੈਬਰਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਲੰਗਰ ਨੂੰ ਵਰਤਾਇਆ ਗਿਆ। ਇਸ ਮੌਕੇ ਉਹਨਾਂ ਨੇ ਸਾਰਿਆਂ ਨੂੰ ਮਾਘੀ ਦੇ ਸ਼ੁਭ ਮੌਕੇ ਤੇ ਨੂੰ ਵਧਾਈ ਦਿੱਤੀ ।
ਇਸ ਮੌਕੇ ਜਸਵਿੰਦਰ ਸਿੰਘ ਸੁਨੀਲ ਕੁਮਾਰ,ਜਸ਼ਨਦੀਪ ਸਿੰਘ,ਗੁਰਪ੍ਰੀਤ ਸਿੰਘ,ਤਰਸੇਮ ਸਿੰਘ ਆਦਿ ਬੈਂਕ ਦੇ ਸਟਾਫ ਮੈਂਬਰ ਮੌਜੂਦ ਸਨ।