ਕਿਸਾਨ ਜੱਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਖਰੜੇ ਫੂਕੇ।

ਨਵਾਂਸ਼ਹਿਰ- ਅੱਜ ਬੰਗਾ ਦੇ ਗੜ੍ਹਸ਼ੰਕਰ ਚੌਂਕ ਵਿੱਚ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ( ਕਾਦੀਆਂ ) ਅਤੇ ਆਰ ਸੀ ਪੀ ਆਈ ਨੇ ਖੇਤੀ ਕਾਨੂੰਨਾਂ ਦੇ ਖਰੜੇ ਦੀਆਂ ਕਾਪੀਆਂ ਫੂਕੀਆਂ ਅਤੇ ਸੈਂਟਰ ਦੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਦੇ ਨਾਅਰੇ ਲਗਾਏ।

ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਬੰਗਾ ਏਰੀਆ ਦੇ ਪ੍ਰਧਾਨ ਜਰਨੈਲ ਸਿੰਘ ਕਾਹਮਾ, ਭਾਰਤੀ ਕਿਸਾਨ ਯੂਨੀਅਨ ( ਕਾਦੀਆਂ )ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬੱਲੋਵਾਲ, ਰੇਸ਼ਮ ਸਿੰਘ ਜਿਲ੍ਹਾ ਸਕੱਤਰ, ਆਰ ਸੀ ਆਈ ਦੇ ਹਰਪਾਲ ਸਿੰਘ ਜਗਤਪੁਰ ਨੇ ਸੈਂਟਰ ਸਰਕਾਰ ਦੀਆਂ ਨੀਤੀਆਂ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਲੈ ਕੇ ਹੁਣ ਨਵੇਂ ਕਾਨੂੰਨ ਬਣਾ ਕੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰ ਰਹੀ ਹੈ। ਬੁਲਾਰਿਆ ਨੇ ਕਿਹਾ ਕਿ ਇਹ ਨਵੇਂ ਕਾਨੂੰਨ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਭਾਵੇਂ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ। 
ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਏਰੀਆ ਬੰਗਾ ਦੇ ਪ੍ਰਧਾਨ ਜਰਨੈਲ ਸਿੰਘ ਕਾਹਮਾ, ਕਸ਼ਮੀਰ ਸਿੰਘ ਕਾਹਮਾ,ਬਲਵੀਰ ਸਿੰਘ ਨਰਵਾਲ ਮੰਗੂਵਾਲ, ਜਸਵੰਤ ਖੱਟਕੜ ਮੰਗੂਵਾਲ, ਜਸਵੀਰ ਸਿੰਘ ਨੰਬਰਦਾਰ, ਸੋਹਣ ਸਿੰਘ ਅਟਵਾਲ,ਜੋਗਾ ਸਿੰਘ ਮਜਾਰੀ, ਕਾਲਾ ਮਾਹਿਲ ਗਹਿਲਾਂ,ਭਾਰਤੀ ਕਿਸਾਨ ਯੂਨੀਅਨ ( ਕਾਦੀਆਂ ) ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬੱਲੋਵਾਲ, ਰੇਸ਼ਮ ਸਿੰਘ ਸਕੱਤਰ, ਜਸਪ੍ਰੀਤ ਸਿੰਘ ਸੀ:ਮੀਤ ਪ੍ਰਧਾਨ,ਬਹਾਦਰ ਸਿੰਘ ਲਿੱਦੜ ਕਲਾਂ,ਸ਼ਰਨਜੀਤ ਸਿੰਘ ਜੀਂਦੋਵਾਲ, ਇੰਦਰਜੀਤ ਸਿੰਘ ਜੀਂਦੋਵਾਲ, ਜਸਵੀਰ ਸਿੰਘ ਜੀਂਦੋਵਾਲ, ਅਵੀ ਜੀਂਦੋਵਾਲ, ਮਨੀ ਭੂਖੜੀ ਆਦਿ ਹਾਜ਼ਰ ਹੋਏ।