ਜਾਗਰੂਕ ਪ੍ਰੀਵਾਰਾਂ ਵਲੋਂ ਧੀਆਂ ਦੀਆਂ ਲੋਹੜੀਆਂ ਪਾਉਣ ਦੀ ਪ੍ਰਥਾ ਰੰਗ ਲਿਆਵੇਗੀ

ਨਵਾਂਸ਼ਹਿਰ- ਜਾਗਰੂਕ ਪ੍ਰੀਵਾਰਾਂ ਵਲੋਂ ਧੀਆਂ ਦੀਆਂ ਲੋਹੜੀਆਂ ਪਾਉਣ ਦੀ ਪ੍ਰਥਾ ਦੀ ਬਦੌਲਤ ਇੱਕ ਦਿਨ ਧੀ-ਪੁੱਤਰ ਦੀ ਬਰਾਬਰਤਾ ਦੇ ਦਿਨ ਵੀ ਸਮਾਂ ਸਿਰਜਿਆ ਜਾਵੇਗਾ। ਉਹ ਪ੍ਰੀਵਾਰ ਵਧਾਈ ਦੇ ਹੱਕਦਾਰ ਹਨ ਜੋ ਨਵ- ਜਨਮੀਆਂ ਧੀਆਂ ਦੀ ਲੋਹੜੀ ਪਾ ਕੇ ਇਸ ਜਾਗਰੂਕਤਾ ਵਿੱਚ ਹਿੱਸਾ ਪਾ ਰਹੇ ਹਨ। ਇਹ ਵਿਚਾਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰੀ ਨੇ ਇੱਥੋਂ ਨਜ਼ਦੀਕ ਪਿੰਡ ਛੋਕਰਾਂ ਵਿਖੇ ਨਵ-ਜਨਮੀ ਬੱਚੀ ਗੁਰਸੀਰਤ ਦੇ ਲੋਹੜੀ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖੇ।

 ਜੇ ਐਸ ਗਿੱਦਾ ਪ੍ਰਧਾਨ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨੇ ਆਖਿਆ ਕਿ ਇਹ ਗੱਲ ਸਤੁੰਸ਼ਟੀ ਵਾਲ੍ਹੀ ਹੈ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇੱਕ ਸਾਲ ਦੇ ਬੱਚਿਆਂ ਦੇ ਲਿੰਗ ਅਨੁਪਾਤ ਵਿੱਚ ਤੇ ਜਿਲ੍ਹਾ ਹੁਸ਼ਿਆਰਪੁਰ ਕੁੱਲ ਅਬਾਦੀ ਦੇ ਲਿੰਗ ਅਨੁਪਾਤ ਮੁਤਾਬਿਕ ਠੀਕ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਨ। ਉਹਨਾਂ ਸਿੱਖ ਧਰਮ ਵਿੱਚ ਅੰਮ੍ਰਿਤ ਪਾਨ ਤੇ ਅਰਦਾਸ ਵਿੱਚ ਮਹਿਲਾ ਤੇ ਪੁਰਸ਼ ਵਰਗ ਨੂੰ ਬਰਾਬਰਤਾ ਬਖਸ਼ੀ ਗਈ ਹੈ। ਚੌਧਰੀ ਹਰਬੰਸ ਲਾਲ ਵਲੋਂ ਧੀਆਂ ਦੀਆਂ ਲੋਹੜੀਆਂ ਲਈ ਪ੍ਰੀਵਾਰਕ ਸਮਾਗਮਾਂ ਨੂੰ  ਅਹਿਮ ਦੱਸਦਿਆਂ ਪ੍ਰੀਵਾਰ ਨੂੰ ਵਧਾਈ ਦਿੱਤੀ। 
ਇਸ ਮੌਕੇ ਉਪਕਾਰ ਸੋਸਾਇਟੀ ਮੈਂਬਰਾਂ ਵਲੋਂ ਦੇਸ ਰਾਜ ਬਾਲੀ ਦੀ ਅਗਵਾਈ ਵਿੱਚ “ਧੀਆਂ ਪੁੱਤਰਾਂ ਵਾਂਗ ਲਾਡਲੀਆਂ” ਸਤਰਾਂ ਵਾਲ੍ਹੀਆਂ ਧਾਰਨਾਵਾਂ ਉਚਾਰੀਆਂ ਗਈਆਂ ਜਿਸ ਨਾਲ੍ਹ ਜਾਗਰੂਕ ਮਾਹੌਲ ਸਿਰਜਿਆ ਗਿਆ। ਇਸ ਮੌਕੇ ਸਟੇਜ ਦਾ  ਸੰਚਾਲਨ ਬਖਸ਼ੀਸ਼ ਸਿੰਘ ਸੈਂਹਬੀ ਵਲੋਂ ਬਾਖੂਬੀ ਨਿਭਾਇਆ ਗਿਆ। 
ਇਸ ਮੌਕੇ ਬੱਚੀ ਦੇ ਦਾਦਾ ਦਾਦੀ ਮਹਿੰਦਰ ਸਿੰਘ ਤੇ ਰਵਿੰਦਰ ਕੌਰ ਤੂਰ, ਮਾਤਾ ਪਿਤਾ ਪੁਸ਼ਪਿੰਦਰ ਸਿੰਘ ਤੇ ਰਾਜਪਿੰਦਰ ਕੌਰ ਤੂਰ,ਸਮਾਜ ਸੇਵੀ ਤਾਇਆ ਸੁਖਵਿੰਦਰ ਸਿੰਘ ਤੇ ਕਰਮਜੀਤ ਕੌਰ ਤੂਰ, ਨਰਿੰਦਰਪਾਲ ਤੂਰ, ਬਖਸ਼ੀਸ਼ ਸਿੰਘ ਸੈਂਹਬੀ, ਸੁਰਜੀਤ ਕੌਰ ਡੂਲਕੂ,ਜੀ ਐਸ ਤੂਰ, ਸੁਰਿੰਦਰ ਕੌਰ ਤੂਰ, ਜੋਗਾ ਸਿੰਘ ਸਾਧੜਾ, ਦੇਸ ਰਾਜ ਬਾਲੀ, ਰਾਜਿੰਦਰ ਕੌਰ ਗਿੱਦਾ, ਮਨਮੀਤ ਸਿੰਘ ਮੈਨੇਜਰ ਤੇ ਸੰਗਤਾਂ ਹਾਜਰ ਸਨ। ਉਪਕਾਰ ਮਹਿਲਾਵਾਂ ਵਲੋਂ ਬੱਚੀ ਦੇ ਮਾਪਿਆਂ ਨੂੰ ਯਾਦਗਾਰੀ ਤੋਹਫੇ ਭੇਟ ਕੀਤੇ ਗਏ।