ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮੌਕੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਲਗਾਇਆ।

ਨਵਾਂਸ਼ਹਿਰ - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਨਵਾਂਸ਼ਹਿਰ ਵਿਖੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰੀਆ ਸੂਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾਕਟਰ ਅਮਨਦੀਪ ਸੀ ਜੇ ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਪੈਰਾ ਲੀਗਲ ਵਲੰਟੀਅਰਜ਼ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਦੁਆਰਾ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮੌਕੇ ਸੈਮੀਨਾਰ ਆਯੋਜਿਤ ਕੀਤਾ ਗਿਆ।

ਜਿਸ ਦੌਰਾਨ ਪੈਰਾ ਲੀਗਲ ਵਲੰਟੀਅਰ ਦੇਸ ਰਾਜ ਬਾਲੀ  ਨੇ ਮਾਤਾ ਪਿਤਾ ਅਤੇ ਸੀਨੀਅਰ ਨਾਗਰਿਕਾਂ ਦੀ ਸਾਂਭ ਸੰਭਾਲ ਅਤੇ ਪਾਲਣ ਪੋਸ਼ਣ ਅਤੇ ਕਲਿਆਣ ਐਕਟ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਕਟ ਦੇ ਤਹਿਤ ਪਾਲਣ ਪੋਸ਼ਣ ਟ੍ਰਿਬਿਊਨਲ ਬੱਚਿਆਂ ਨੂੰ ਇਸ ਗੱਲ ਦਾ ਨਿਰਦੇਸ਼ ਦਿੰਦਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਵੱਧ ਤੋਂ ਵੱਧ ਹਰ ਮਹੀਨੇ ਦਸ ਹਜ਼ਾਰ ਰਾਸ਼ੀ ਦੇਵੇ।ਇਸ ਮੌਕੇ ਵਾਸਦੇਵ ਪਰਦੇਸੀ ਨੇ ਦੱਸਿਆ ਕਿ ਕੋਈ ਵੀ ਸੀਨੀਅਰ ਸਿਟੀਜਨ ਵਕੀਲ ਦੀਆਂ ਸੇਵਾਵਾਂ ਮੁਫਤ ਲੈ ਸਕਦਾ ਹੈ। 
ਇਸ ਮੌਕੇ ਉਨ੍ਹਾਂ ਸੀਨੀਅਰ ਸਿਟੀਜਨ ਨਾਲ ਸਬੰਧਤ ਟੋਲ ਫ੍ਰੀ ਨੰਬਰ 14567 ਦੀ ਵੀ ਜਾਣਕਾਰੀ ਦਿੱਤੀ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਾਰੇ ਜ਼ਿਆਦਾ ਜਾਣਕਾਰੀ ਲਈ ਲੋਕ ਟੋਲ ਫ੍ਰੀ ਨੰਬਰ 1968 ਤੇ ਕਾਲ ਕਰ ਸਕਦੇ ਹਨ।ਇਸ ਮੌਕੇ ਵਾਸਦੇਵ ਪਰਦੇਸੀ, ਦੇਸ ਰਾਜ ਬਾਲੀ, ਅਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ  ਆਦਿ ਹਾਜ਼ਰ ਸਨ।