ਇਸ ਗ਼ਰੀਬ ਪਰਿਵਾਰ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇਂ :- ਡਾ ਸੋਨੀ ਬੋੜਾ
ਗੜ੍ਹਸ਼ੰਕਰ 6 ਜਨਵਰੀ- ਬੀਤ ਇਲਾਕੇ ਦੇ ਪਿੰਡ ਡੱਲੇਵਾਲ ਦਾ ਇੱਕ ਪਰਿਵਾਰ ਜੋ ਕਿ ਅੱਤ ਦੀ ਗਰੀਬੀ ਕਾਰਨ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ ਹੈ| ਉਥੇ ਪਰਿਵਾਰ ਦਾ ਮੁੱਖੀਆਂ ਘਾਤਕ ਬਿਮਾਰੀ ਕਾਰਨ ਇਲਾਜ ਕਰਵਾਉਣ ਤੋਂ ਵੀ ਬੇਵਸ ਹੈ। ਪਰਿਵਾਰ ਦੀ ਮਦਦ ਲਈ ਪਿਛਲੇ ਦਿਨੀਂ ਸਾਡੇ ਵਲੋਂ ਗੜ੍ਹਸ਼ੰਕਰ ਤੋਂ ਇੱਕ ਖ਼ਬਰ ਲਗਾਈ ਗਈ ਸੀ| ਜਿਸ ਤੋਂ ਬਾਅਦ ਪਰਿਵਾਰ ਦੀ ਮੱਦਦ ਕਰਨ ਲਈ ਵੱਡੀ ਗਿਣਤੀ ਚ ਦਾਨੀ ਸੱਜਣ ਅੱਗੇ ਆਏ|

ਜਿਸ ਦੇ ਤਹਿਤ ਅੱਜ ਉਘੇ ਸਮਾਜ ਸੇਵੀ ਡਾ ਸੋਨੀ ਬੋੜਾ ਆਪਣੇ ਪੁੱਤਰ ਲਵਪ੍ਰੀਤ, ਦਲਜੀਤ ਸਿੰਘ ਬੋੜਾ, ਰਜਨੀਸ਼ ਜੋਸ਼ੀ, ਵਿਜੇ ਕੁਮਾਰ ਬਿੱਲਾ ਦੇ ਨਾਲ ਪਰਿਵਾਰ ਦੇ ਘਰ ਪਹੁੰਚੇ| ਜਿੱਥੇ ਉਹਨਾਂ ਨੇ ਪਰਿਵਾਰ ਦੇ ਮੁੱਖੀ ਬਲਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਮੀਨਾ ਕੁਮਾਰੀ ਨੂੰ ਮਾਈਕ ਸਹਾਇਤਾ ਅਤੇ ਰਾਸ਼ਨ ਸਮੱਗਰੀ ਭੇਂਟ ਕੀਤੀ। ਇਸ ਮੌਕੇ ਤੇ ਡਾ ਸੋਨੀ ਨੇ ਕਿਹਾ ਕਿ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਕੇ ਇਸ ਤਰਾਂ ਦੇ ਗਰੀਬ ਪਰਿਵਾਰ ਦੀ ਜ਼ਰੂਰ ਮੱਦਦ ਕਰਨੀ ਚਾਹੀਦੀ ਹੈ।
ਉਹਨਾਂ ਨੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਚ ਪਰਿਵਾਰ ਨੂੰ ਜ਼ਰੂਰਤ ਅਨੁਸਾਰ ਸਹਾਇਤਾ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਵੱਖ ਵੱਖ ਅਖਬਾਰਾਂ ਵਿਚ ਹੋਈ ਖ਼ਬਰ ਸਦਕਾ ਅੱਜ ਅਸੀਂ ਇਸ ਪਰਿਵਾਰ ਤੱਕ ਪਹੁੰਚੇ ਹਨ। ਇਸ ਮੌਕੇ ਤੇ ਰਜਨੀਸ਼ ਜੋਸ਼ੀ ਅਤੇ ਵਿਜੇ ਕੁਮਾਰ ਬਿੱਲਾ ਨੇ ਜਿਥੇ ਡਾ ਸੋਨੀ ਅਤੇ ਦਲਜੀਤ ਸਿੰਘ ਬੋੜਾ ਵਲੋਂ ਇੱਕ ਗਰੀਬ ਦੀ ਬਾਂਹ ਫੜਕੇ ਨੇਕ ਕਾਰਜ ਕੀਤਾ ਤੇ ਇਨ੍ਹਾਂ ਵਲੋਂ ਪੱਤਰਕਾਰਾਂ ਦਾ ਧੰਨਵਾਦ ਕੀਤਾ ਕਿਹਾ ਕਿ ਇਸ ਤਰ੍ਹਾਂ ਦੀਆ ਖ਼ਬਰਾਂ ਲਗਾਉਣ ਨਾਲ ਸਮਾਜ ਸੇਵੀ ਅੱਗੇ ਆਉਂਦੇ ਹਨ। ਉਹਨਾਂ ਨੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ