ਡਾ. ਅੰਬੇਡਕਰ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਬਸਪਾ ਦੀਆਂ ਸਰਕਾਰਾਂ ਬਣਾਉਣਾ ਜਰੂਰੀ - ਕਰੀਮਪੁਰੀ

ਹੁਸ਼ਿਆਰਪੁਰ- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮਦਿਨ ਤੇ ਬਹੁਜਨ ਸਮਾਜ ਪਾਰਟੀ ਵਲੋੰ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਜਿਲਾ ਪੱਧਰੀ ਸਮਾਗਮ ਪੰਜਾਬ ਸੰਭਾਲੋ ਬੈਨਰ ਹੇਠ ਮਨਾਏ ਗਏ ਜਿਸ ਵਿਚ ਸੈਂਕੜੇ ਬਸਪਾ ਵਰਕਰਾਂ ਅਤੇ ਬਾਬਾ ਸਾਹਿਬ ਦੇ ਪੈਰੋਕਾਰਾਂ ਨੇ ਸ਼ਮੂਲੀਅਤ ਕੀਤੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਸਾਹਿਬ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਦੇਸ਼ ਅੰਦਰ ਬਸਪਾ ਦੀਆਂ ਸਰਕਾਰਾਂ ਬਣਾਓਨੀਆਂ ਜਰੂਰੀ ਹਨ।

ਉਨਾਂ ਕਿਹਾ ਬਸਪਾ ਬਾਨੀ ਕਾਂਸ਼ੀ ਰਾਮ ਜੀ ਨੇ ਡਾ. ਅੰਬੇਡਕਰ ਦੇ ਅੰਦੋਲਨ ਨੂੰ ਅੱਗੇ ਤੋਰਨ ਲਈ ਬਹੁਜਨ ਸਮਾਜ ਪਾਰਟੀ ਦਾ ਰਾਜਨੀਤਿਕ ਮੰਚ ਤਿਆਰ ਕਰਕੇ ਦਿੱਤਾ ਸਮੂਹ ਜਥੇਬੰਦੀਆਂ ਨੂੰ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣਨਾ ਚਾਹੀਦਾ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਡਰੱਗ ਮਾਫੀਏ ਤੋਂ ਮੁਕਤ ਕਰਵਾਇਆ ਜਾ ਸਕੇ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ, ਅਧਿਆਪਕਾਂ ਤੋਂ ਖਾਲੀ ਪਏ ਸਕੂਲਾਂ ਚ ਅਧਿਆਪਕ ਦਿੱਤੇ ਜਾਣ, ਡਾਕਟਰਾਂ ਤੋਂ ਖਾਲੀ ਪਏ ਹਸਪਤਾਲਾਂ ਚ ਡਾਕਟਰ ਦਿੱਤੇ ਜਾਣ। 
ਉਨਾਂ ਕਿਹਾ ਪੰਜਾਬ ਸਿਰ 3 ਲੱਖ74 ਹਜਾਰ ਕਰੋੜ ਦਾ ਜੋ ਕਰਜਾ ਹੈ ਪੰਜਾਬ ਨੂੰ ਕਰਜਾ ਮੁਕਤ ਕਰਨ ਲਈ, ਆਰਥਿਕ ਤੌਰ ਤੇ ਪੰਜਾਬ ਨੂੰ ਮਜਬੂਤ ਕਰਨ ਲਈ, ਪਛੜੇ ਸਮਾਜ ਨੂੰ ਉਹਦੀ ਮੰਡਲ ਕਮਿਸ਼ਨ ਰਿਪੋਰਟ ਰਾਹੀਂ ਹਿੱਸੇਦਾਰੀ, ਕਿਸਾਨ ਕਿਰਤੀ ਕਾਮੇ ਦਲਿਤ ਪਛੜੇ ਅਧਿਕਾਰੀ ਕਰਮਚਾਰੀ ਵਪਾਰੀ ਆਓ ਸਭ ਮਿਲ ਕੇ ਨਵੇਂ ਪੰਜਾਬ ਦੀ ਸਿਰਜਣਾ ਕਰੀਏ। 
ਉਨਾਂ ਕਿਹਾ 2027 ਵਿਚ ਦਿੱਲੀ ਵਾਂਗ ਪੰਜਾਬ ਵਿੱਚ ਵੀ ਆਪ ਪਾਰਟੀ ਦਾ ਸਫ਼ਾਇਆ ਹੋ ਜਾਵੇਗਾ ਕਿਉਂਕਿ ਪੰਜਾਬ ਦੀ ਜਨਤਾ ਦਾ ਆਪ ਪਾਰਟੀ ਦੇ ਬਦਲਾਅ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਉਹ ਬਹੁਜਨ ਸਮਾਜ ਪਾਰਟੀ ਨੂੰ ਇਕ ਮੌਕਾ ਜਰੂਰ ਦੇਣਗੇ।
 ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਅਤੇ ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਕਿਹਾ ਕਿ ਕੇਂਦਰ ਢੀ ਭਾਜਪਾ ਅਤੇ ਪੰਜਾਬ ਦੀ ਆਪ ਪਾਰਟੀ ਵਲੋੰ ਬਾਬਾ ਸਾਹਿਬ ਡਾ. ਅੰਬੇਡਕਰ ਦੀ ਮਾਨਵਵਾਦੀ ਸੋਚ ਨੂੰ ਜਿੰਨਾ ਦਵਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਉਹ ਉਸਤੋਂ ਕਈ ਗੁਣਾਂ ਜਿਆਦਾ ਮਜਬੂਤ ਹੋ ਕੇ ਉੱਭਰ ਰਹੀ ਹੈ। ਉਨਾਂ ਕਿਹਾ 2027 ਵਿਚ ਪੰਜਾਬ ਅੰਦਰ ਅੰਬੇਡਕਰ ਲਹਿਰ ਦਾ ਰਾਜ ਸਥਾਪਤ ਹੋਵੇਗਾ ਜਿਥੇ ਸਮਾਨਤਾ, ਏਕਤਾ ਤੇ ਭਾਈਚਾਰੇ ਦਾ ਬੋਲਬਾਲਾ ਹੋਵੇਗਾ। 
ਇਸ ਮੌਕੇ ਓਨਾਂ ਡਾ. ਅੰਬੇਡਕਰ ਜਨਮ ਦਿਨ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਚੌਧਰੀ ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬ,ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਹਲਕਾ ਚੱਬੇਵਾਲ, ਇੰਜ.ਮਹਿੰਦਰ ਸੰਧਰਾਂ, ਮਦਨ ਸਿੰਘ ਬੈੰਸ ਇੰਚਾਰਜ ਵਿਧਾਨ ਸਭਾ ਹੁਸ਼ਿਆਰਪੁਰ,ਯਸ਼ ਭੱਟੀ ਪ੍ਰਧਾਨ ਹਲਕਾ ਚੱਬੇਵਾਲ,ਬਖਸ਼ੀਸ਼ ਭੀਮ, ਦਿਨੇਸ਼ ਪੱਪੂ ਵੀ ਹਾਜਰ ਸਨ।