ਆਈ ਟੀ ਆਈ ਨਵਾਂਸ਼ਹਿਰ ਦੇ ਪ੍ਰਿੰਸੀਪਲ ਸ੍ਰੀ ਓੰਕਾਰ ਸਿੰਘ ਮਹਿੰਦੀਪੁਰ ਜੀ ਦਾ ਮਾਨ ਸਨਮਾਨ ਕੀਤਾ ਗਿਆ।
ਗੜ੍ਹਸ਼ੰਕਰ-ਕਿਸੇ ਵਿਦਵਾਨ ਦਾ ਕਥਨ ਹੈ ਕਿ ਮਾਤਾ ਪਿਤਾ ਤਾਂ ਸਿਰਫ ਬੱਚਿਆਂ ਨੂੰ ਜਨਮ ਹੀ ਦਿੰਦੇ ਹਨ ਜਦਕਿ ਸਮਾਜ ਵਿੱਚ ਵਿਚਰਨ ਯੋਗ ਬਣਾਉਣ ਲਈ ਬੱਚੇ ਨੂੰ ਅਤੇ ਅਗਾਹ ਵਧੂ ਸੋਚ ਬਣਾਉਣ ਵਾਲਾ ਬਣਾਉਣ ਦੇ ਵਿੱਚ ਇੱਕ ਅਧਿਆਪਕ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਇੱਕ ਅਧਿਆਪਕ ਹੀ ਹੁੰਦਾ ਹੈ ਜੋ ਲੱਖਾਂ ਹੀ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਸਵਾਰ ਦਿੰਦਾ ਹੈ।

ਠੀਕ ਇਸੇ ਹੀ ਕਥਨ ਤੇ ਪੂਰਾ ਉਤਰਦੇ ਹੋਏ ਅੱਜ ਮਿਤੀ 31 -12-24 ਨੂੰ ਆਈ ਟੀ ਆਈ ਨਵਾਂ ਸ਼ਹਿਰ ਦੇ ਪ੍ਰਿੰਸੀਪਲ ਸ੍ਰੀ ਓੰਕਾਰ ਸਿੰਘ ਮਹਿੰਦੀਪੁਰ ਜੀ ਦਾ ਮਾਨ ਸਨਮਾਨ ਕੀਤਾ ਗਿਆ। ਇਸ ਮੌਕੇ ਸਨਮਾਨ ਕਰਨ ਵਾਲਿਆਂ ਵਿੱਚ ਡਾਕਟਰ ਮਲਕੀਤ ਕੌਰ (ਗੀਤਕਾਰ), ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ, ਡਾਕਟਰ ਲਖਵਿੰਦਰ ਕੁਮਾਰ ਬਿਲੜੋ, ਜੋਗਿੰਦਰ ਪਾਲ ਹੈਪੀ ਸਾਧੋਵਾਲ (ਸਰਪੰਚ), ਅਮਰੀਕ ਸਿੰਘ ਬੇਗਮਪੁਰੀ ਇਹਨਾਂ ਸ਼ਖਸ਼ੀਅਤਾਂ ਵੱਲੋਂ ਪ੍ਰਿੰਸੀਪਲ ਓੰਕਾਰ ਸਿੰਘ ਮਹਿੰਦੀਪੁਰ ਜੀ ਦਾ ਸਨਮਾਨ ਕੀਤਾ ਗਿਆ।