ਪੁਲਿਸ ਸਾਂਝ ਕੇਂਦਰ ਅਰਬਨ ਅਸਟੇਟ ਵਿਖੇ ਖ਼ੂਨਦਾਨ ਕੈਂਪ ਅੱਜ
ਪਟਿਆਲਾ, 30 ਦਸੰਬਰ- ਸਬ ਡਵੀਜ਼ਨ ਪੁਲਿਸ ਸਾਂਝ ਕੇਂਦਰ, ਥਾਣਾ ਅਰਬਨ ਅਸਟੇਟ ਵਿਖੇ ਇੰਚਾਰਜ ਭੁਪਿੰਦਰ ਸਿੰਘ ਤੇ ਕੇਂਦਰ ਦੇ ਮੈਂਬਰਾਂ ਦੇ ਉਪਰਾਲੇ ਸਦਕਾ 31 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਖੂਨਦਾਨ ਕੇੈੰਪ ਲਗਾਇਆ ਜਾ ਰਿਹਾ ਹੈ।
ਪਟਿਆਲਾ, 30 ਦਸੰਬਰ- ਸਬ ਡਵੀਜ਼ਨ ਪੁਲਿਸ ਸਾਂਝ ਕੇਂਦਰ, ਥਾਣਾ ਅਰਬਨ ਅਸਟੇਟ ਵਿਖੇ ਇੰਚਾਰਜ ਭੁਪਿੰਦਰ ਸਿੰਘ ਤੇ ਕੇਂਦਰ ਦੇ ਮੈਂਬਰਾਂ ਦੇ ਉਪਰਾਲੇ ਸਦਕਾ 31 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਖੂਨਦਾਨ ਕੇੈੰਪ ਲਗਾਇਆ ਜਾ ਰਿਹਾ ਹੈ।
ਕੇਂਦਰ ਦੇ ਸਕੱਤਰ ਸੁਖਵਿੰਦਰ ਸਿੰਘ ਸੁੱਖੀ ਤੇ ਸਲਾਹਕਾਰ ਅਮਰੀਕ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਕੇੈੰਪ ਅਰਬਨ ਅਸਟੇਟ ਪੁਲਿਸ ਸਾਂਝ ਕੇਂਦਰ, ਪੁਲਿਸ ਸਾਂਝ ਕੇਂਦਰ ਕੋਤਵਾਲੀ, ਪੁਲਿਸ ਸਾਂਝ ਕੇਂਦਰ ਲਾਹੌਰੀ ਗੇਟ ਤੇ ਪੁਲਿਸ ਸਾਂਝ ਕੇਂਦਰ ਤ੍ਰਿਪੜੀ ਵਲੋਂ ਸਾਂਝੇ ਤੌਰ 'ਤੇ ਲਗਾਇਆ ਜਾ ਰਿਹਾ ਹੈ।