
ਪੀ ਐਚ ਸੀ ਪੋਸੀ ਦੀਆ ਸਾਰਿਆ ਸੰਸਥਾਵਾਂ ਤੇ ਯੋਗ ਦਿਵਸ ਮੌਕੇ ਕੈਂਪ ਲਗੇ
ਗੜ੍ਹਸ਼ੰਕਰ, 21 ਜੂਨ - ਪ੍ਰਾਇਮਰੀ ਹੈਲਥ ਸੈਂਟਰ ਪੋਸੀ ਅਤੇ ਇਸ ਅਧੀਨ ਆਉਂਦੇ ਸਾਰੇ ਹੈਲਥ ਸੈਂਟਰਾਂ ਚ ਅੰਤਰਰਾਸ਼ਟਰੀ ਯੋਗ ਦਿਵਸ ਤੇ ਯੋਗ ਕੈਂਪ ਲਗਾਏ ਗਏ।
ਗੜ੍ਹਸ਼ੰਕਰ, 21 ਜੂਨ - ਪ੍ਰਾਇਮਰੀ ਹੈਲਥ ਸੈਂਟਰ ਪੋਸੀ ਅਤੇ ਇਸ ਅਧੀਨ ਆਉਂਦੇ ਸਾਰੇ ਹੈਲਥ ਸੈਂਟਰਾਂ ਚ ਅੰਤਰਰਾਸ਼ਟਰੀ ਯੋਗ ਦਿਵਸ ਤੇ ਯੋਗ ਕੈਂਪ ਲਗਾਏ ਗਏ।
ਇਸ ਮੌਕੇ ਤੇ ਡਾਕਟਰ ਰਘਬੀਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਅਗੁਵਾਈ ਚ ਬਲਾਕ ਪੱਧਰੀ ਜਾਗਰੂਕਤਾ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ।
ਇਸ ਮੋਕੇ ਡਾਕਟਰ ਰਘਬੀਰ ਨੇ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਲੋਕਾਂ ਦੇ ਮਨਾਂ ਵਿੱਚ ਯੋਗਾ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ ਹੁੰਦਾ ਹੈ। ਅੱਜ ਪੋਸੀ ਦੇ ਸਾਰੇ ਸਿਹਤ ਕੇਂਦਰਾਂ ਚ,ਸਾਰੇ ਫੀਲਡ ਸਟਾਫ਼ ਸੀ ਐੱਚ ਓਜ਼, ਐਲ ਐਚ ਵੀਜ਼,ਹੈਲਥ ਇੰਸਪੈਕਟਰਾ, ਏ ਐਨ ਏਮਜ਼, ਮਲਟੀ ਪਰਪਜ਼ ਹੈਲਥ ਵਰਕਰ ਮੇਲ,ਆਸ਼ਾ ਵਰਕਰਾਂ ਵਲੋਂ ਯੋਗ ਕੈਂਪ ਲਗਾ ਕੇ ਯੋਗ ਅਭਿਆਸ ਕਰਵਾਇਆ ਗਿਆ।ਯੋਗ ਨੂੰ ਮਾਨਸਿਕ,ਅਧਿਆਤਮਕ ਅਤੇ ਸਰੀਰਿਕ ਇਲਾਜ਼ ਦੀ ਇੱਕ ਪ੍ਰਾਚੀਨ ਪ੍ਰੰਥਾ ਵਜੋਂ ਮੰਨਿਆ ਜਾਂਦਾ ਹੈ ਜੋ ਪਿਛਲੇ 5000 ਸਾਲਾ ਤੋਂ ਭਾਰਤ ਵਿੱਚ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਦਿਨ ਦਾ ਮਕਸਦ ਇਸ ਪ੍ਰਾਚੀਨ ਪ੍ਰੰਥਾ ਨੂੰ ਅਜੋਕੀ ਪੀੜ੍ਹੀ ਦੇ ਲੋਕਾਂ ਵਿੱਚ ਪ੍ਰਸਿੱਧ ਬਨਾਉਣਾ ਹੈ ਜੋ ਇਸ ਦੇ ਲਾਭਾਂ ਤੋਂ ਅਨਜਾਣ ਹਨ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜ੍ਹਣ ਦੀ ਸ਼ਕਤੀ ਵੱਧ ਜਾਦੀ ਹੈ ਸਾਡੇ ਮੱਹਤਵਪੂਰਨ ਅੰਦਰੂਨੀ ਅੰਗ ਜਿਵੇਂ ਦਿਲ ਅਤੇ ਫੇਫੜੇ ਵੀ ਸਿਹਤਮੰਦ ਰਹਿੰਦੇ ਹਨ ਇਸ ਲਈ ਅੱਜ ਸਾਨੂੰ ਸਭ ਨੂੰ ਅਪਣੇ ਜੀਵਨ ਵਿੱਚ ਯੋਗ ਨੂੰ ਅਪਨਾਉਣ ਦਾ ਸੰਕਲਪ ਕਰ ਲੈਣਾ ਚਾਹੀਦਾ ਹੈ।ਯੋਗਾ ਕਰਨ ਨਾਲ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਠੀਕ ਰਹਿੰਦੀ ਹੈ। ਰੋਜ਼ਾਨਾ ਯੋਗਾ ਕਰਨ ਨਾਲ ਕਈ ਬਿਮਾਰੀਆਂ ਨਾਲ ਲੜਨ ਵਿੱਚ ਵੀ ਮਦਦ ਮਿਲਦੀ ਹੈ।
