ਫਿਲਮੀ ਗਾਇਕ ਮੁਹੰਮਦ ਰਫੀ ਦਾ 100 ਵਾਂ ਜਨਮ ਦਿਨ ਫਾਈਨ ਡਾਇਨਿੰਗ ਹੋਟਲ ਵਿੱਚ ਮਨਾਇਆ
ਹੁਸ਼ਿਆਰਪੁਰ- ਅੱਜ ਇੱਥੇ ਮੁਹੰਮਦ ਰਫ਼ੀ ਦੇ 100ਵੇਂ ਜਨਮਦਿਨ ਦੇ ਮੌਕੇ ਤੇ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਸਥਾਨਿਕ ਫਾਈਨ ਡਾਈਨਿੰਗ ਹੋਟਲ ਵਿਖੇ ਡਾ. ਹਰਜਿੰਦਰ ਸਿੰਘ ਓਬਰਾਏ ਅਤੇ ਐਲੀ ਅਸ਼ੋਕ ਪੁਰੀ ਦੇ ਯਤਨਾਂ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਪਲੇਅਬੇਕ ਸਿੰਗਰ ਕੁਮਾਰ ਵਿਨੋਦ ਅਤੇ ਨਿਰਦੇਸ਼ਕ ਅਸ਼ੋਕ ਖੁਰਾਨਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਡਿਸਟ੍ਰਿਕ ਗਵਰਨਰ ਐਲੀ ਰਮੇਸ਼ ਕੁਮਾਰ ਅਤੇ ਪਾਸਟ ਡਿਸਟ੍ਰਿਕ ਗਵਰਨਰ ਐਲੀ ਪੁਸ਼ਪਿੰਦਰ ਸ਼ਰਮਾ ਸਨ।

ਸੰਗੀਤਕ ਜਗਤ ਦੇ ਸਿਤਾਰੇ ਮੁਹੰਮਦ ਰਫ਼ੀ ਨੂੰ ਯਾਦ ਕਰਦੇ ਹੋਏ ਨਿਰਦੇਸ਼ਕ ਅਸ਼ੋਕ ਖੁਰਾਨਾ ਨੇ ਕਿਹਾ ਕੀ ਉਨ੍ਹਾਂ ਨੇ ਪੰਜਾਬ ਅਤੇ ਪੰਜਾਬਿਅਤ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਦਿੱਤਾ। ਇਸ ਮੌਕੇ ਤੇ ਡਾ. ਹਰਜਿੰਦਰ ਸਿੰਘ ਓਬਰਾਏ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਪਤਾਹ ਨੂੰ ਮੁੱਖ ਰੱਖਦੇ ਹੋਏ ਮੁਹੰਮਦ ਰਫ਼ੀ ਨੂੰ ਪਿਆਰ ਕਰਨ ਵਾਲੇ ਗਰੁੱਪ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਉਨ੍ਹਾਂ ਦੀ ਯਾਦ ਵਿੱਚ ਇੱਕ ਸੰਗੀਤਕ ਸ਼ਾਮ ਦਾ ਆਯੋਜਨ 19 ਜਨਵਰੀ 2025 ਨੂੰ ਕੀਤਾ ਜਾਵੇਗਾ।
ਅੱਜ ਦੇ ਪ੍ਰੋਗਰਾਮ ਵਿੱਚ ਪਿੱਠਵਰਤੀ ਗਾਇਕ ਕੁਮਾਰ ਵਿਨੋਦ ਨੇ ‘‘ਮੁਹੰਮਦ ਰਫ਼ੀ ਤੂੰ ਬਹੁਤ ਯਾਦ ਆਇਆ" ਨਾਲ ਆਪਣੀ ਹਾਜ਼ਰੀ ਲਗਵਾਈ। ਅਲਾਈਂਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 119 ਵੱਲੋਂ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਡਾ. ਹਰਜਿੰਦਰ ਸਿੰਘ ਓਬਰਾਏ, ਕੁਮਾਰ ਵਿਨੋਦ, ਅਸ਼ੋਕ ਖੁਰਾਨਾ ਅਤੇ ਅਸ਼ੋਕ ਪੁਰੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਇਹ ਫੈਸਲਾ ਵੀ ਲਿਆ ਗਿਆ ਕਿ ਬਹੁ-ਰੰਗ ਕਲਾ ਮੰਚ ਵੱਲੋਂ 19 ਜਨਵਰੀ ਨੂੰ ਕੀਤੇ ਜਾ ਰਹੇ ਸੰਗੀਤਕ ਪ੍ਰੋਗਰਾਮ ਵਿੱਚ ਡਾ. ਹਰਜਿੰਦਰ ਸਿੰਘ ਓਬਰਾਏ ਸਰਪ੍ਰਸਤ ਅਤੇ ਨਿਰਦੇਸ਼ਕ ਅਸ਼ੋਕ ਪੁਰੀ ਸ਼ਹਿਰ ਦੀਆਂ ਬਾਕੀ ਸੰਗੀਤਕ ਸੰਸਥਾਵਾਂ ਨੂੰ ਨਾਲ ਲੈ ਕੇ ਪ੍ਰੋਗਰਾਮ ਦੇ ਪ੍ਰਬੰਧ ਕਰਨਗੇ।