ਪੰਜਾਬ ਯੁਨੀਵਰਸਿਟੀ ਦੇ ਖੇਤਰੀ ਸੋਂਟਰ ਬਜਵਾੜਾ ਵਿਖੇ ਖੇਡ ਮੇਲੇ ਦਾ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਵਲੋ ਉਦਘਾਟਨ ਤੇ ਇਨਾਮਾਂ ਦੀ ਵੰਡ
ਹੁਸ਼ਿਆਰਪੁਰ- ਪੰਜਾਬ ਯੂਨੀਵਰਸਿਟੀ ਦੇ ਖੇਤਰੀ ਸੈਂਟਰ ਸਵਾਮੀ ਸਰਵਾਨੰਦ ਗਿਰੀ ਬਜਾਵਾੜਾ ਵਿਖੇ ਡਾਇਰੈਕਟਰ ਐਚ.ਐਸ ਬੈਂਸ ਦੀ ਦੇਖ ਰੇਖ ਹੇਠ ਖੇਡ ਮੇਲਾ 2025 ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਵਲੋਂ ਕੀਤਾ ਗਿਆ। ਏਸ ਸਮੇਂ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਚੌਹਾਨ ਨੇ ਕਿਹਾ ਕਿ ਅੱਜ ਕੱਲ੍ਹ ਡਰੱਗ ਦਾ ਪ੍ਰਭਾਵ ਕਾਫੀ ਵਧ ਗਿਆ ਹੈ ਸਾਨੂੰ ਏਸ ਅਲਾਮਤ ਤੋਂ ਬਚਣਾ ਚਾਹੀਦਾ ਹੈ।

ਤੰਦਰੁਸਤ ਰਹਿਣ ਲਈ ਰੋਜਾਨਾਂ ਕਸਰਤ ਤੇ ਖੇਡ ਗਤੀਵਿਧੀਆ ਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਕੂਲ ਕਾਲਜ ਤੋਂ ਪੜ ਕੇ ਜਦੋਂ ਬੱਚੇ ਯੂਨੀਵਰਸਿਟੀ ਚ ਆਉਂਦੇ ਹਨ ਤਾ ਉਨਾਂ ਤੇ ਪੜਾਈ ਦਾ ਮਾਨਸਿਕ ਦਬਾਅ ਵੱਧ ਜਾਂਦਾ ਹੈ। ਖੇਡਾਂ ਸਾਨੂੰ ਸਰੀਰਿਕ ਦੇ ਨਾਲ ਨਾਲ ਮਾਨਸਿਕ ਤੌਰ ਤੇ ਸਿਹਤਮੰਦ ਵੀ ਬਣਾਉਂਦੀਆ ਹਨ। ਖੇਡ ਮੇਲੇ ਦੌਰਾਨ ਰੱਸਾਕਸ਼ੀ, ਆਰਮ ਰੈਸਲਿੰਗ ਦੇ ਮੁਕਾਬਲੇ ਕਰਵਾਏ ਗਏ।
ਉਪਰੰਤ ਜੇਤੂ ਵਿਦਿਆਰਥੀਆ ੜੂੰ ਇਨਾਮਾ ਦੀ ਵੰਡ ਕੀਤੀ ਗਈ, ਮੁੱਖ ਮਹਿਮਾਨ ਬਲਰਾਜ ਸਿੰਘ ਚੌਹਾਨ ਦਾ ਮੋਮੈਂਟੋ ਤੇ ਪੌਦੇ ਨਾਲ ਸਨਮਾਨ ਕੀਤਾ ਗਿਆ। ਏਸ ਸਮੇਂ ਮੇਲੇ ਦੇ ਇੰਚਾਰਜ ਹਰਕਮਲਪ੍ਰੀਤ ਸਿੰਘ, ਯੁਨੀਵਰਸਿਟੀ ਕੈਂਪਸ ਦੇ ਵਿਨੇ ਅਰੋੜਾ, ਸਵਿਤਾ ਗਰੋਵਰ, ਲੈਫਟੀਨੈਂਟ, ਰਾਹੁਲ ਜੱਸਲ,ਗੁਰਵਿੰਦਰ ਸਿੰਘ, ਜਤਿੰਦਰ ਜੱਸਲ, ਰਾਹੁਲ ਸੈਣੀ ਆਦਿ ਹਾਜ਼ਰ ਸਨ।
ਵਰਣਨਯੋਗ ਹੈ ਕਿ ਏਸ ਖੇਡ ਦੇ ਮੇਲੇ ਦਾ ਸਾਰਾ, ਪ੍ਰਬੰਧ ਵਿਦਿਆਰਥੀਆ ਦੀ ਪ੍ਰਬੰਧਕ ਕਮੇਟੀ ਵਲੋ ਹੀ ਕੀਤਾ ਗਿਆ। ਜੇਸ ਚ ਤਾਰਿਕ ਸ਼ਰਮਾ,ਸਾਹਿਲ ਕੰਬੋਜ, ਪਿਉਸ਼ ਪਟਿਆਲ, ਅੰਜਲੀ ਸੁੰਬਰੀਆ, ਨੇਹਾ ਸ਼ਰਮਾ, ਪ੍ਰੰਸ਼ੂਲ ਰਾਣਾ ਆਦਿ ਸਨ।