ਪਟਿਆਲਾ ਵਿੱਚ ਵੀ ਖੁੱਲ੍ਹੀ "ਅੰਮ੍ਰਿਤਸਰ ਹਵੇਲੀ", ਸੁਨੀਤਾ ਧੀਰ ਨੇ ਕੀਤਾ ਉਦਘਾਟਨ

ਪਟਿਆਲਾ, 23 ਦਸੰਬਰ- ਸ਼ਾਹੀ ਸ਼ਹਿਰ ਪਟਿਆਲਾ ਦੇ ਵਾਸੀਆਂ ਲਈ ਖੁਸ਼ਖ਼ਬਰੀ ਆਈ ਹੈ। "ਅੰਮ੍ਰਿਤਸਰ ਹਵੇਲੀ ਗਰੁਪ" ਦੇ ਮੈਨੇਜਿੰਗ ਡਾਇਰੈਕਟਰ ਰਬਜੀਤ ਦੀ ਅਗਵਾਈ ਹੇਠ ਸਫਲਤਾਪੂਰਵਕ ਚੱਲ ਰਹੀ ‘ਅੰਮ੍ਰਿਤਸਰ ਹਵੇਲੀ' ਚੇਨ ਦੀ ਇੱਕ ਬਰਾਂਚ ਇੱਥੇ ਸਰਹੰਦ ਰੋਡ (ਨੇੜੇ ਜੱਗੀ ਸਵੀਟਸ) 'ਤੇ ਖੁੱਲ੍ਹ ਗਈ ਹੈ, ਜਿੱਥੇ ਪਟਿਆਲਵੀ ਲਜ਼ੀਜ਼ ਖਾਣੇ ਦਾ ਅਨੰਦ ਖੂਬਸੂਰਤ ਮਾਹੌਲ ਵਿੱਚ ਉਠਾ ਸਕਣਗੇ।

 ਪਟਿਆਲਾ  ਦੀ 'ਅੰਮ੍ਰਿਤਸਰ ਹਵੇਲੀ' ਵਿੱਚ ਸ਼ੁੱਧ, ਸਵਾਦਿਸ਼ਟ ਅਤੇ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕੀਤਾ ਪੰਜਾਬੀ ਖਾਣਾ ਪਰੋਸਿਆ ਜਾਵੇਗਾ। ਅੱਜ ਇਥੇ "ਅੰਮ੍ਰਿਤਸਰ ਹਵੇਲੀ" ਦਾ ਉਦਘਾਟਨ ਪੰਜਾਬੀ ਫਿਲਮਾਂ ਦੇ ਉੱਘੀ ਅਦਾਕਾਰਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਐਂਡ ਟੈਲੀਵਿਜ਼ਨ ਵਿਭਾਗ ਦੇ ਸਾਬਕਾ ਮੁਖੀ ਡਾ. ਸੁਨੀਤਾ ਧੀਰ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੁਰੀਲੀ ਗਾਇਕਾ ਤੇ ਨਾਮਵਰ ਸੰਗੀਤ ਨਿਰਦੇਸ਼ਕ ਹਰਜੀਤ ਗੁੱਡੂ ਦੀ ਧਰਮ ਪਤਨੀ ਹਰਿੰਦਰ ਹੁੰਦਲ ਵੀ ਮੌਜੂਦ ਸਨ, ਜਿਨ੍ਹਾਂ ਇੱਕ ਗੀਤ ਦੀਆਂ ਸਤਰਾਂ ਗਾ ਕੇ ਮਾਹੌਲ ਖੁਸ਼ਗਵਾਰ ਬਣਾ ਦਿੱਤਾ। 
ਇਸਤੋਂ ਪਹਿਲਾਂ ਡਾ. ਧੀਰ ਨੇ ਇਸ ਮੁਬਾਰਕ ਮੌਕੇ ਕੇਕ ਕੱਟਿਆ ਅਤੇ "ਅੰਮ੍ਰਿਤਸਰ ਹਵੇਲੀ" ਨੂੰ ਪਟਿਆਲੇ ਲਿਆਉਣ ਲਈ ਸ਼੍ਰੀ ਮਨਦੀਪ ਕੁਮਾਰ, ਸ਼੍ਰੀ ਰਾਜੀਵ ਗਰਗ ਅਤੇ ਸ਼੍ਰੀ ਅਮਰਜੀਤ ਲਾਂਬਾ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਡਾ. ਧੀਰ ਅਤੇ ਸ਼੍ਰੀ ਰਾਜੀਵ ਗਰਗ ਨੇ ਪਟਿਆਲਾ ਨਿਵਾਸੀਆਂ ਨੂੰ ਸ਼ੁੱਧ ਅਤੇ ਸਵਾਦਿਸ਼ਟ ਪੰਜਾਬੀ ਖਾਣੇ ਦਾ ਆਨੰਦ ਲੈਣ ਲਈ "ਅੰਮ੍ਰਿਤਸਰ ਹਵੇਲੀ" ਆਉਣ ਦਾ ਸੱਦਾ ਦਿੱਤਾ। ਸ਼੍ਰੀ ਰਾਜੀਵ ਗਰਗ ਨੇ ਦੱਸਿਆ ਕਿ "ਅੰਮ੍ਰਿਤਸਰ ਹਵੇਲੀ" ਚੇਨ ਵਰਲਡ ਰਿਕਾਰਡ ਹੋਲਡਰ ਚੇਨ ਹੈ, ਜਿਸਨੇ ਭਾਰਤ ਤੋਂ ਇਲਾਵਾ ਅਮਰੀਕਾ ਤੇ ਆਸਟ੍ਰੇਲੀਆ ਦੇ ਲੋਕਾਂ ਦਾ ਵੀ ਦਿਲ ਜਿੱਤਿਆ ਹੋਇਆ ਹੈ।