
ਹਰਿਆਣਾ ਦੀ ਸਿਖਿਆ ਵਿਵਸਥਾ ਨੂੰ ਮਿਲਿਆ ਵਿਸ਼ਵ ਮੰਚ 'ਤੇ ਸਨਮਾਨ
ਚੰਡੀਗੜ੍ਹ, 2 ਸਤੰਬਰ - ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਯੂਨੇਸਕੋ ਦੇ ਸੱਦੇ 'ਤੇ ਪੈਰਿਸ ਵਿੱਚ 1 ਤੋਂ 5 ਸਤੰਬਰ ਤੱਕ ਆਯੋਜਿਤ ਯੂਨੇਸਕੋ ਡਿਜੀਟਲ ਲਰਨਿੰਗ ਵੀਕ-2025 ਵਿੱਚ ਹਿੱਸਾ ਲੈ ਰਹੇ ਹਨ। ਇਹ ਪ੍ਰਤਿਸ਼ਠਤ ਵਿਸ਼ਵ ਆਯੋਜਨ ਸਿਖਿਆ ਦੇ ਭਵਿੱਖ, ਡਿਜੀਟਲ ਲਰਨਿੰਗ, ਆਰਟੀਫੀਸ਼ਿਅਲ ਇੰਟੈਲੀਜੈਂਸ ਅਤੇ ਨਵੀਨਤਮ ਤਕਨੀਕਾਂ 'ਤੇ ਕੇਂਦ੍ਰਿਤ ਹਨ, ਜਿਸ ਵਿੱਚ ਕੌਮਾਂਤਰੀ ਸੰਗਠਨ, ਨੀਤੀ ਨਿਰਮਾਤਾ, ਸਿਖਿਆ ਮਾਹਰ ਅਤੇ ਤਕਨੀਕੀ ਵਿਦਵਾਨ ਸ਼ਾਮਿਲ ਹੋਏ ਹਨ।
ਚੰਡੀਗੜ੍ਹ, 2 ਸਤੰਬਰ - ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਯੂਨੇਸਕੋ ਦੇ ਸੱਦੇ 'ਤੇ ਪੈਰਿਸ ਵਿੱਚ 1 ਤੋਂ 5 ਸਤੰਬਰ ਤੱਕ ਆਯੋਜਿਤ ਯੂਨੇਸਕੋ ਡਿਜੀਟਲ ਲਰਨਿੰਗ ਵੀਕ-2025 ਵਿੱਚ ਹਿੱਸਾ ਲੈ ਰਹੇ ਹਨ। ਇਹ ਪ੍ਰਤਿਸ਼ਠਤ ਵਿਸ਼ਵ ਆਯੋਜਨ ਸਿਖਿਆ ਦੇ ਭਵਿੱਖ, ਡਿਜੀਟਲ ਲਰਨਿੰਗ, ਆਰਟੀਫੀਸ਼ਿਅਲ ਇੰਟੈਲੀਜੈਂਸ ਅਤੇ ਨਵੀਨਤਮ ਤਕਨੀਕਾਂ 'ਤੇ ਕੇਂਦ੍ਰਿਤ ਹਨ, ਜਿਸ ਵਿੱਚ ਕੌਮਾਂਤਰੀ ਸੰਗਠਨ, ਨੀਤੀ ਨਿਰਮਾਤਾ, ਸਿਖਿਆ ਮਾਹਰ ਅਤੇ ਤਕਨੀਕੀ ਵਿਦਵਾਨ ਸ਼ਾਮਿਲ ਹੋਏ ਹਨ।
ਇਸ ਮੌਕੇ 'ਤੇ ਸਿਖਿਆ ਮੰਤਰੀ ਨੇ ਵੱਖ-ਵੱਖ ਦੇਸ਼ਾਂ ਦੇ ਸਿਖਿਆ ਮੰਤਰੀਆਂ ਅਤੇ ਪ੍ਰਤੀਨਿਧੀਆਂ ਦੇ ਨਾਲ ਵਿਚਾਰ-ਵਟਾਂਦਰਾਂ ਕੀਤਾ ਅਤੇ ਹਰਿਆਣਾ ਰਾਜ ਵੱਲੋਂ ਭਾਰਤ ਦੀ ਸੀਖਿਆ ਨੀਤੀ 2020 ਦੇ ਵਿਜਨ ਅਨੁਰੂਪ ਵਿਸ਼ਵ ਪੱਧਰ 'ਤੇ ਸਿਖਿਆ ਖੇਤਰ ਵਿੱਚ ਆ ਰਹੇ ਬਦਲਾਅ ਵਿੱਚ ਵਿਚਾਰ-ਵਟਾਂਦਰਾਂ ਕੀਤਾ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿੱਚ ਸਿਖਿਆ ਨੀਤੀ ਨੂੰ ਇਸੀ ਵਿਦਿਅਕ ਪੱਧਰ ਤੋਂ ਲਾਗੂ ਕੀਤਾ ਜਾ ਰਿਹਾ ਹਨ, ਜੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਡਿਜੀਟਲ ਭਾਰਤ ਦੇ ਵਿਜਨ ਨੁੰ ਸਾਕਾਰ ਕਰਨ ਵਿੱਚ ਅਹਿਮ ਭੁਮਿਕਾ ਨਿਭਾਏਗੀ।
ਉਨ੍ਹਾਂ ਨੇ ਦਸਿਆ ਕਿ ਇਹ ਇਸ ਗੱਲ ਨੁੰ ਪ੍ਰਮਾਣਿਤ ਕਰਦਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਦੂਰਦਰਸ਼ੀ ਅਗਵਾਈ ਹੇਠ ਸੂਬੇ ਦੀ ਸਿਖਿਆ ਵਿਵਸਥਾ ਲਗਾਤਾਰ ਪ੍ਰਗਤੀ ਦੇ ਨਵੇਂ ਮੁਕਾਮ ਛੋਹ ਰਿਹਾ ਹੈ ਅਤੇ ਵਿਸ਼ਵ ਪੱਧਰ 'ਤੇ ਆਪਣੀ ਪਹਿਚਾਣ ਬਣਾ ਰਿਹਾ ਹੈ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਨੇ ਸਕੁਲਾਂ ਵਿੱਚ ਸਮਾਰਟ ਕਲਾਸਰੂਮ, ਈ-ਲਰਨਿੰਗ ਕੰਟੇਂਟ, ਡਿਜੀਟਲ ਲੈਬਸ, ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮ ਅਤੇ ਵਿਦਿਆਰਥੀਆਂ ਲਈ ਤਕਨੀਕੀ ਅਧਾਰਿਤ ਸਿੱਖਣ ਦੇ ਮੌਕੇ ਉਪਲਬਧ ਕਰਾ ਕੇ ਸਿਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਕੀਤੇ ਹਨ।
ਸ੍ਰੀ ਢਾਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਸਿਖਿਆ ਨੂੰ ਸਿਰਫ ਰਿਵਾਇਤੀ ਢਾਂਚੇ ਤੱਕ ਸੀਮਤ ਨਹੀ ਰੱਖੀ ਰਹੀ, ਸਗੋ ਨਵੀਂ ਤਕਨੀਕਾਂ ਨੂੰ ਅਪਣਾ ਕੇ ਵਿਦਿਆਰਥੀਆਂ ਨੂੰ ਭਵਿੱਖ ਦੀ ਚਨੌਤੀਆਂ ਲਈ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਵਰਨਣ ਕੀਤਾ ਕਿ ਹਰਿਆਣਾ ਸਰਕਾਰ ਨੇ ਡਿਜੀਟਲ ਸਿਖਿਆ ਵਿੱਚ ਸਮਾਨ ਮੌਕਾ ਯਕੀਨੀ ਕਰਨ ਲਈ ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਖੇਤਰਾਂ ਅਤੇ ਵਾਂਝੇ ਵਰਗ ਦੇ ਬੱਚਿਆ ਨੂੰ ਧਿਆਨ ਵਿੱਚ ਰੱਖ ਕੇ ਅਨੇਕ ਨਵਾਚਾਰ ਲਾਗੂ ਕੀਤੇ ਹਨ।
ਯੂਨੇਸਕੋ ਵੱਲੋਂ ਹਰਿਆਣਾ ਦੀ ਇੰਨ੍ਹਾਂ ਵਾਹਨਾਂ ਨੂੰ ਮਾਨਤਾ ਦੇਣਾ ਸੂਬੇ ਲਈ ਮਾਣ ਦੀ ਗੱਲ ਹੈ। ਇਸ ਤੋਂ ਨਾ ਸਿਰਫ ਹਰਿਆਣਾ ਦਾ ਵਿਸ਼ਵ ਪੱਧਰ 'ਤੇ ਮਾਣ ਵਧਿਆ ਹੈ, ਸਗੋ ਇਸ ਨਾਲ ਸਿਖਿਆ ਜਗਤ ਦੇ ਹੋਰ ਹਿੱਤਧਾਰਕਾਂ ਦੇ ਵਿੱਚ ਵੀ ਸੂਬੇ ਦੀ ਸਾਖ ਮਜਬੂਤ ਹੋਈ ਹੈ।
ਯੂਨੇਸਕੋ ਡਿਜੀਟਲ ਲਰਨਿੰਗ ਵੀਕ ਵਿੱਚ ਹਰਿਆਣਾ ਵੱਲੋਂ ਪੇਸ਼ ਮਾਡਲ ਦੀ ਵਿਸ਼ੇਸ਼ਤਾ ਇਹ ਰਹੀ ਕਿ ਕਿਵੇਂ ਰਾਜ ਨੇ ਸੂਚਨਾ ਤਕਨਾਲੋ੧ੀ ਅਤੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਵਰਤੋ ਕਰ ਡਿਜੀਅਲ ਅੰਤਰਾਲ (ਣਜਪਜਵ.; ਣਜਡਜਦਕ) ਨੂੰ ਪਾਟਣ ਨੂੰ ਘੱਟ ਕਰਨ ਅਤੇ ਸਰਕਾਰੀ ਤੇ ਨਿਜੀ ਸਕੂਲਾਂ ਦੇ ਵਿੱਚ ਦੀ ਗੈਪ ਨੂੰ ਘੱਟ ਕਰਨ 'ਤੇ ਫੋਕਸ ਕੀਤਾ।
ਸਿਖਿਆ ਮੰਤਰੀ ਦੇ ਨਾਲ ਵਫਦ ਵਿੱਚ ਹਰਿਆਣਾ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ ਤੇ ਹੋਰ ਅਧਿਕਾਰੀ ਮੋਜੂਦ ਰਹੇ।
