ਬੀ.ਡੀ.ਸੀ. ਮੈਨੇਜਮੈਂਟ ਵਲੋਂ ਜਾਰੀ ਕੀਤਾ ਗਿਆ ਨਵੇਂ ਸਾਲ ਦਾ ਕੈਲੰਡਰ

ਨਵਾਂਸ਼ਹਿਰ- ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬਲੱਡ ਡੋਨਰਜ਼ ਕੌਂਸਲ ਵਲੋਂ ਸਾਲ 2025 ਦਾ ਕੈਲੰਡਰ ਜਾਰੀ ਕੀਤਾ ਗਿਆ ਹੈ। ਖੂਨਦਾਨ ਭਵਨ ਵਿਖੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਸਥਾ ਦੇ ਪ੍ਰਧਾਨ ਐਸ ਕੇ ਸਰੀਨ ਨੇ ਕਿਹਾ ਕਿ ਮਨੁੱਖੀ ਸੇਵਾ ਦੇ ਪੈਗ਼ੰਬਰ ਭਗਤ ਪੂਰਨ ਸਿੰਘ ਦੁਆਰਾ ਆਰੰਭ ਕਰਵਾਈ ਖੂਨਦਾਨ ਸੇਵਾ 32 ਸਾਲ ਪੂਰੇ ਕਰ ਚੁੱਕੀ ਹੈ।

ਇਸ ਸੇਵਾ ਲਈ ਸਮਾਜ ਦੇ ਹਰ ਵਰਗ ਦਾ ਸਰਬ ਸਾਂਝਾ ਸਹਿਯੋਗ ਹੀ ਇਸ ਸੇਵਾ ਦਾ ਅਧਾਰ ਹੈ| ਜਿਸ ਵਿੱਚ ਸਵੈ-ਇਛੁੱਕ ਖੂਨਦਾਨੀ, ਲਹਿਰ ਦੇ ਪ੍ਰੇਰਕ ,ਲਾਈਫ ਮੈਂਬਰਜ਼, ਮੈਂਬਰ ਸੰਸਥਾਵਾਂ, ਪ੍ਰਾਈਵੇਟ ਤੇ ਸਰਕਾਰੀ ਹਸਪਤਾਲ, ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਤੇ ਐਨ ਆਰ ਆਈਜ਼ ਭਾਈਚਾਰਾ ਸ਼ਾਮਲ ਹੈ। ਉਹਨਾਂ ਕਿਹਾ ਕਿ ਨਵੇਂ ਕੈਲੰਡਰ ਵਿੱਚ ਸਾਲ ਭਰ ਦੇ ਦਿਨ ਤਿਓਹਾਰ ਅਤੇ ਦਿਨ-ਰਾਤ ਸੇਵਾਵਾਂ ਲਈ ਤਰੁੰਤ ਸੰਪਰਕ ਵਾਸਤੇ ਬੀ ਡੀ ਸੀ ਦੇ ਫੋਨ ਤੇ ਮੋਬਾਈਲ ਨੰਬਰ ਵੀ ਛਾਪੇ ਗਏ ਹਨ।  
ਕੈਲੰਡਰ ਰਿਲੀਜ਼ ਮੌਕੇ ਪ੍ਰਧਾਨ ਐਸ ਕੇ ਸਰੀਨ, ਸਕੱਤਰ ਜੇ ਐਸ ਗਿੱਦਾ, ਕੈਸ਼ੀਅਰ ਪ੍ਰਵੇਸ਼ ਕੁਮਾਰ, ਜੀ ਐਸ ਤੂਰ, ਪੀ ਆਰ ਕਾਲ੍ਹੀਆ, ਜੋਗਾ ਸਿੰਘ ਸਾਧੜਾ, ਡਾ ਅਜੇ ਬੱਗਾ, ਡਾ. ਦਿਆਲ ਸਰੂਪ, ਰਾਜਿੰਦਰ ਕੌਰ ਗਿੱਦਾ, ਨਰਿੰਦਰ ਸਿੰਘ ਭਾਰਟਾ, ਪਲਵਿੰਦਰ ਕੌਰ ਬਡਵਾਲ੍ਹ, ਪ੍ਰੋਫੈਸਰ ਐਸ ਕੇ ਸਰੀਨ, ਨੋਬਲ ਸਰੀਨ, ਮੈਨੇਜਰ ਮਨਮੀਤ ਸਿੰਘ,ਵਿਭੂਤੀ ਸਰੀਨ, ਐਡਵੋਕੇਟ, ਗੌਰਵ ਸਰੀਨ ਐਡਵੋਕੇਟ, ਡਾ. ਨੀਤੀਕਾ ਸਰੀਨ, ਪੁਨੀਤ ਸਰੀਨ, ਯੋਗਰਮਨ ਸਰੀਨ, ਡਾ: ਆਰਤੀ ਸਰੀਨ, ਸਾਸ਼ਤਰੀ ਬਾਲ ਕ੍ਰਿਸ਼ਨ ਲੁਧਿਆਣਾ, ਦਿਨੇਸ਼ ਪ੍ਰਾਸ਼ਰ,  ਦ੍ਰਿਸ਼ਟੀ, ਮਨੀਕਾ, ਨਿਸ਼ਤ, ਮਲਕੀਅਤ ਸਿੰਘ ਸੜੋਆ, ਅਨੀਤਾ, ਮੁਕੇਸ਼ ਕਾਹਮਾ, ਅਸ਼ੀਸ਼, ਭੁਪਿੰਦਰ, ਪ੍ਰਿਅੰਕਾ ਕੌਸ਼ਲ, ਸੁਨੈਨਾ, ਮੰਦਨਾ, ਮਨਦੀਪ ਕੌਰ, ਬੀਨਾ ਰਾਣੀ ਆਦਿ ਹਾਜਰ ਸਨ।