ਸੜਕ ਕਿਨਾਰੇ ਪੇਵਰ ਤੇ ਲੱਗੀਆਂ ਝਾੜੀਆਂ ਅਤੇ ਦਰਖਤ ਹਟਾਉਣ ਦੀ ਮੰਗ

ਐਸ ਏ ਐਸ ਨਗਰ, 17 ਦਸੰਬਰ: ਸਾਬਕਾ ਮਿਉਂਸਪਲ ਕੌਂਸਲਰ ਅਮੋਕ ਕੁਮਾਰ ਝਾੜਾ ਵੱਲੋਂ ਐਸ ਏ ਐਸ ਦੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੈਕਟਰ-74 ਦੀ ਪੇਵਰ ਰੋਡ ਤੋਂ ਦਰਖਤ ਅਤੇ ਝਾੜੀਆਂ ਹਟਾਉਣ ਅਤੇ ਆਵਾਜਾਈ ਦੀ ਭੀੜ ਘਟਾਉਣ ਲਈ ਉਥੇ ਸਲਿਪ ਰੋਡ ਬਣਾਉਣ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮੋਕ ਕੁਮਾਰ ਝਾੜਾ ਨੇ ਦੱਸਿਆ ਕਿ ਸੈਕਟਰ-74 ਦੀ ਸੜਕ (ਜੋ ਫੇਜ਼-1 ਤੋਂ ਸੈਕਟਰ 91 ਅਤੇ ਡੀਸੀ ਦੰਤਰ ਨਾਲ ਜੋੜਦੀ ਹੈ) ਉਥੇ ਪੇਵਰ ਬਲਾਕ ਵਾਲੀ ਸੜਕ ਤੇ ਲੱਗੀਆਂ ਦਰਖਤ ਅਤੇ ਝਾੜੀਆਂ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੋੜ ਤੇ ਦੂਜੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਦਾ ਪਤਾ ਹੀ ਨਹੀਂ ਲੱਗਦਾ। ਉਹਨਾਂ ਕਿਹਾ ਕਿ ਇਹ ਝਾੜੀਆਂ ਪੈਦਲ ਜਾਣ ਵਾਲੇ ਲੋਕਾਂ ਲਈ ਵੀ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ।