ਫੇਜ਼ 2 ਦੇ ਸਰਕਾਰੀ ਸਕੂਲ ਵਿੱਚ ਸੈਮੀਨਾਰ ਕਰਵਾਇਆ
ਐਸ ਏ ਐਸ ਨਗਰ, 17 ਦਸੰਬਰ: ਸਿਖ ਕੇਂਦਰ ਸਬ ਡਿਵੀਜ਼ਨ ਫੇਜ਼ 1 ਵਲੋਂ ਇਨਚਾਰਜ ਏ ਐਸ ਆਈ ਰਣਬੀਰ ਸਿੰਘ ਅਤੇ ਰਵਿੰਦਰ ਕੁਮਾਰ ਦੀ ਅਗਵਾਈ ਵਿੱਚ ਮੁਹਾਲੀ ਫੇਜ਼ 2 ਦੇ ਸਰਕਾਰੀ ਮਿਡਲ ਸਕੂਲ ਵਿੱਚ ਸੈਮੀਨਾਰ ਕਰਵਾਇਆ ਗਿਆ।
ਐਸ ਏ ਐਸ ਨਗਰ, 17 ਦਸੰਬਰ: ਸਿਖ ਕੇਂਦਰ ਸਬ ਡਿਵੀਜ਼ਨ ਫੇਜ਼ 1 ਵਲੋਂ ਇਨਚਾਰਜ ਏ ਐਸ ਆਈ ਰਣਬੀਰ ਸਿੰਘ ਅਤੇ ਰਵਿੰਦਰ ਕੁਮਾਰ ਦੀ ਅਗਵਾਈ ਵਿੱਚ ਮੁਹਾਲੀ ਫੇਜ਼ 2 ਦੇ ਸਰਕਾਰੀ ਮਿਡਲ ਸਕੂਲ ਵਿੱਚ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਟਰੈਫਿਕ ਇੰਚਾਰਜ ਜਨਕ ਰਾਜ ਵਲੋਂ ਟਰੈਫਿਕ, ਨੌਜਵਾਨ ਅਤੇ ਸਿਖ ਕੇਂਦਰ ਦੇ ਕੰਮਕਾਜ ਬਾਰੇ ਜਾਗਰੂਕ ਕੀਤਾ ਗਿਆ। ਉਹਨਾਂ ਘੱਟ ਉਮਰ ਦੇ ਬੱਚਿਆਂ ਨੂੰ ਬਿਨਾਂ ਲਾਇਸੰਸ ਤੋਂ ਵਾਹਨ ਨਾ ਚਲਾਉਣ ਦੀ ਹਿਦਾਇਤ ਦਿੱਤੀ ਅਤੇ ਨਾ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸਦੇ ਨਾਲ ਹੀ ਸਕੂਲ ਬੱਸ ਦੇ ਡਰਾਈਵਰਾਂ ਨੂੰ ਵੀ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸਿਖ ਕੇਂਦਰ ਕਮੇਟੀ ਮੈਂਬਰ ਕੋਨਵੀਨਰ ਆਰ ਪੀ ਵਾਲੀਆ, ਸਕੂਲ ਦੀ ਪ੍ਰਿੰਸੀਪਲ ਰੁਪਿੰਦਰ ਕੌਰ, ਡੋਲੀ ਗਰਗ, ਡਿੰਪਲ ਰਾਣੀ ਗੁਪਤਾ, ਹਰਨੀਤ ਕੌਰ, ਸੁਮਾ ਰਾਣੀ, ਸਤਿੰਦਰ ਕੌਰ ਵੀ ਹਾਜ਼ਰ ਸਨ।