ਅਮਰੀਕਾ ਦੌਰੇ ਦੌਰਾਨ ਦਲਵੀਰ ਨਿਝਰ ਦੇ ਵਿਹੜੇ ਪਹੁੰਚੇ ਪੰਜਾਬੀ ਬੋਲੀ ਦੇ ਮੁਦਈ ਸ੍ਰੀਮਤੀ ਨਰਿੰਦਰ ਕੌਰ ਨਸਰੀਨ

ਐਸ ਏ ਐਸ ਨਗਰ, 17 ਦਸੰਬਰ: ਪੰਜਾਬੀ ਭਾਸ਼ਾ ਮੁਦਈ ਸ੍ਰੀਮਤੀ ਨਰਿੰਦਰ ਕੌਰ ਨਸਰੀਨ ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੇ ਪ੍ਰਧਾਨ ਦਲਵੀਰ ਸਿੰਘ ਨਿਝਰ ਦੇ ਘਰ ਪਹੁੰਚੀ। ਇਸ ਮਿਲਣੀ ਦੌਰਾਨ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਹਾੜ ਸੱਜਣਾਂ ਵੱਲੋਂ ਸ੍ਰੀਮਤੀ ਨਰਿੰਦਰ ਕੌਰ ਵੱਲੋਂ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਵਿਸਥਾਰ ਲਈ ਕੀਤੇ ਸੁਹਿਰਦ ਯਤਨਾਂ ਦੀ ਕਦਰ ਕੀਤੀ ਗਈ।

ਸਭਾ ਦੇ ਪ੍ਰਧਾਨ ਸ੍ਰੀ ਨਿਝਰ ਨੇ ਸ੍ਰੀਮਤੀ ਨਰਿੰਦਰ ਕੌਰ ਨਸਰੀਨ ਵੱਲੋਂ ਪੰਜਾਬੀ ਭਾਸ਼ਾ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਪੰਜਾਬੀ ਫਿਲਮ ਥੀਏਟਰ ਆਰਟਿਸਟ, ਅਧਿਆਪਕ, ਲੇਖਕ, ਪ੍ਰੋਡਕਸ਼ਨ ਆਦਿ ਖੇਤਰਾਂ ਵਿੱਚ ਪਾਏ ਯੋਗਦਾਨ ਬਾਰੇ ਵਿਸਥਾਰ ਪੂਰਵਕ ਚਾਨਣਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀਮਤੀ ਨਸਰੀਨ ਵੱਲੋਂ ਸਾਹਿਤ ਸਭਾ ਕੈਲੇਫੋਰਨੀਆ ਦੇ ਵਿਹੜੇ ਸੰਗਤ ਕਰਨ ਨਾਲ ਬਹੁਤ ਮਾਣ ਮਿਲਿਆ ਹੈ। ਸ੍ਰੀ ਨਿਝਰ ਵੱਲੋਂ ਡਾਕਟਰ ਦੀਪਕ ਮਨਮੋਹਨ ਸਿੰਘ ਦਾ ਇਸ ਮਿਲਣੀ ਕਰਵਾਉਣ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਨਰਿੰਦਰ ਕੌਰ ਨਸਰੀਨ ਵੱਲੋਂ ਆਪਣੀ ਜ਼ਿੰਦਗੀ ਦੇ ਤਜਰਬੇ ਸੱਜਣਾਂ ਨਾਲ ਸਾਂਝੇ ਕਰਦਿਆਂ ਆਪਣੀਆਂ ਚੋਣਵੀ ਕਵਿਤਾਵਾਂ ਵੀ ਸੁਣਾਈਆਂ। ਇਸ ਮੌਕੇ ਇਕੱਠੇ ਲੋਕਾਂ ਵੱਲੋਂ ਆਪਣੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ।
ਇਸ ਮੌਕੇ ਹਰਭਜਨ ਢੇਰੀ, ਜੀਵਨ ਰਤੂ, ਮਕਸੂਦ ਅਲੀ, ਜੋਤੀ ਸਿੰਘ, ਜਗਰੂਪ ਸਿੰਘ ਮਗਟ, ਰਜਿੰਦਰ ਕੌਰ ਮਗਟ, ਹਰਜਿੰਦਰ ਕੌਰ ਮਾਨ, ਸੁਰਿੰਦਰ ਬਰਾੜ, ਬਲਜੀਤ ਸੋਹੀ, ਦਲਜੀਤ ਸੰਧੂ, ਜੋਗਿੰਦਰ ਪਾਲ, ਸੁਖਪ੍ਰੀਤ ਮਾਲੀ, ਮਹਿੰਦਰ ਕੌਰ, ਬਰਿੰਦਰ ਕੌਰ, ਰੁਪਿੰਦਰ ਕੌਰ, ਮਨਰਾਜ ਸੰਧੂ ਅਤੇ ਮਨਜੀਤ ਸਿੰਘ ਖਾਲਸਾ ਵੀ ਮੌਜੂਦ ਸਨ।