ਸਰਕਾਰੀ ਸਕੂਲ ਵਿੱਚ ਵੱਖ-ਵੱਖ ਵਿਸ਼ਿਆਂ ਦਾ ਸਬਜੈਕਟ ਫੇਅਰ ਲਗਾਇਆ ਗਿਆ।

ਹੁਸ਼ਿਆਰਪੁਰ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਾਇੰਸ, ਗਣਿਤ, ਅੰਗਰੇਜੀ ਅਤੇ ਸਮਾਜਿਕ ਸਿੱਖਿਆ ਸਬਜੈਕਟ ਮੇਲੇ ਦਾ ਆਯੋਜਨ ਸਕੂਲ ਪ੍ਰਿੰਸੀਪਲ ਹਰਮਨੋਜ ਕੁਮਾਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਮੈਡਮ ਸੁਨੀਤਾ ਰਾਣੀ ਦੀ ਦੇਖਰੇਖ ਹੇਠ ਕੀਤਾ ਗਿਆ।

ਇਸ ਮੇਲੇ ਵਿੱਚ ਵਿਸ਼ਾ ਮਾਹਿਰ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਵਰਕਿੰਗ ਮਾਡਲ, ਚਾਰਟ ਅਤੇ ਕਿਰਿਆਵਾਂ ਕਰਕੇ ਵਿਸ਼ਿਆਂ ਨੂੰ ਸਰਲ ਤਰੀਕੇ ਨਾਲ ਪੜ੍ਹਨ ਦੇ ਗੁਰ ਸਾਂਝੇ ਕੀਤੇ।ਇਸ ਮੇਲੇ ਵਿੱਚ ਵਿਦਿਆਰਥੀਆਂ ਵਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ।ਇਸ ਮੇਲੇ ਵਿੱਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਬਿਜਨਸ ਬਲਾਸਟਰ ਦੇ ਵੱਖ-ਵੱਖ ਸਟਾਲ ਵੀ ਲਗਾਏ ਗਏ। 
ਇਸ ਮੌਕੇ ਐਨ.ਆਰ.ਆਈ ਅਮਰਜੀਤ ਸਿੰਘ, ਸੁਰਜੀਤ ਸਿੰਘ, ਜਤਿੰਦਰ ਸਿੰਘ, ਰਾਜਵਿੰਦਰ ਕੌਰ, ਸਰਬਜੀਤ ਕੌਰ, ਬਲਬੀਰ ਕੌਰ, ਪ੍ਰਸ਼ੋਤਮ ਕੁਮਾਰੀ, ਨਰਿੰਦਰ ਅਜਨੋਹਾ, ਲਵਦੀਪ ਕੌਰ, ਉਂਕਾਰ ਸਿੰਘ, ਧਰਮਿੰਦਰ ਸਿੰਘ, ਅਬਿਨਾਸ਼ ਕੌਰ, ਹਾਫਿਜ ਪਦਮ, ਅਮਨਪ੍ਰੀਤ ਕੌਰ, ਅਮਨਜੀਤ ਕੌਰ, ਜਸਪ੍ਰੀਤ ਕੌਰ, ਮੁਨੀਸ਼ ਕੁਮਾਰ, ਸੋਹਣ ਸਿੰਘ, ਹਰਭਜਨ ਸਿੰਘ ਕੈਂਪਸ ਮੈਨੇਜਰ ਅਤੇ ਵਿਦਿਆਰਥੀ ਮੌਜੂਦ ਸਨ।