ਪੰਜ ਬਾਲ ਸਾਹਿਤ ਲੇਖਕਾਂ ਨੂੰ ਨਿੱਕੀਆਂ ਕਰੂੰਬਲਾਂ ਪੁਰਸਕਾਰ ਦਿੱਤੇ ਜਾਣਗੇ- ਐੱਸ ਅਸ਼ੋਕ ਭੌਰਾ

ਮਾਹਿਲਪੁਰ: ਸੁਰ ਸੰਗਮ ਵਿੱਦਿਅਕ ਟਰੱਸਟ (ਰਜਿ:) ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਪਿਛਲੇ 29 ਸਾਲ ਤੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਬੱਚਿਆਂ ਦੇ ਹਰਮਨ ਪਿਆਰੇ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਸਲਾਨਾ ਪੁਰਸਕਾਰਾਂ ਦਾ ਐਲਾਨ ਅੱਜ ਇੱਥੇ ਕਰ ਦਿੱਤਾ ਗਿਆ। ਸੁਰ ਸੰਗਮ ਵਿੱਦਿਅਕ ਟਰੱਸਟ ਦੀ ਹੋਈ ਇਕ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੌਮਾਂਤਰੀ ਲੇਖਕ ਤੇ ਪੱਤਰਕਾਰ ਐਸ ਅਸ਼ੋਕ ਭੌਰਾ ਨੇ ਕਿਹਾ ਕਿ ਟਰੱਸਟ ਵੱਲੋਂ ਅੱਜ ਤੱਕ 25 ਪ੍ਰੌੜ ਸਾਹਿਤਕਾਰਾਂ ਅਤੇ 25 ਬਾਲ ਸਾਹਿਤਕਾਰਾਂ ਨੂੰ ਸਿਲਵਰ ਜੁਬਲੀ ਮੌਕੇ (2019) ਸਨਮਾਨਿਤ ਕੀਤਾ ਜਾ ਚੁੱਕਾ ਹੈ।

 ਨਿੱਕੀਆਂ ਕਰੂੰਬਲਾਂ ਦੇ ਸਲਾਨਾ ਸਮਾਰੋਹ ਵਿੱਚ ਰਸਾਲੇ ਨਾਲ ਸੰਬੰਧਿਤ ਸਾਹਿਤਕਾਰ ਹਰਦੇਵ ਸਿੰਘ ਭੁੱਲਰ ਫਿਰੋਜ਼ਪੁਰ, ਅਮਰਪ੍ਰੀਤ ਸਿੰਘ ਝੀਤਾ ਜਲੰਧਰ, ਮਨਦੀਪ ਰਿੰਪੀ ਰੋਪੜ, ਉਮਾ ਕਮਲ ਤਲਵਾੜਾ ਅਤੇ ਅੰਜੂ ਵ. ਰੱਤੀ ਹੁਸ਼ਿਆਰਪੁਰ ਨੂੰ ਮਾਤਾ ਭਜਨ ਕੌਰ ਨਿਕੀਆਂ ਕਰੂੰਬਲਾਂ ਪੁਰਸਕਾਰ ਦਿੱਤੇ ਜਾਣਗੇ। ਇਹ ਸਾਹਿਤਕਾਰ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਨਾਲ ਜੁੜ ਕੇ ਨਿਰੰਤਰ ਸਾਹਿਤ ਦੀ ਸਿਰਜਣਾ ਕਰ ਰਹੇ ਹਨ। ਜਿਹੜੇ ਵਿਦਿਆਰਥੀਆਂ ਨੇ ਸਾਹਿਤ ਸਿਰਜਣਾ ਮੁਕਾਬਲਿਆਂ ਨੂੰ ਜਿੱਤਿਆ ਉਹਨਾਂ ਨੂੰ ਗਿਆਨੀ ਹਰਕੇਵਲ ਸਿੰਘ ਸੈਲਾਨੀ ਸਕਾਲਰਸ਼ਿਪ ਪ੍ਰਧਾਨ ਕੀਤੇ ਜਾਣਗੇ।
     ਟਰੱਸਟ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਕਿਹਾ ਕਿ ਉਹ ਅਨੇਕਾਂ ਆਰਥਿਕ ਔਕੜਾਂ ਦੇ ਬਾਵਜੂਦ ਆਪਣੀ ਨਵੀਂ ਪਨੀਰੀ ਨੂੰ ਸੰਭਾਲਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕਰੂੰਬਲਾਂ ਪਰਿਵਾਰ ਦੇ ਸਹਿਯੋਗ ਨਾਲ ਯਤਨਸ਼ੀਲ ਹਨ। ਇਸ ਮੌਕੇ ਹਰਭਜਨ ਸਿੰਘ ਕਾਹਲੋਂ, ਤਰਲੋਚਨ ਪਠਲਾਵਾ,ਚੈਂਚਲ ਸਿੰਘ ਬੈਂਸ, ਬੱਗਾ ਸਿੰਘ ਆਰਟਿਸਟ, ਸੁਖਮਨ ਸਿੰਘ, ਮਨਜਿੰਦਰ ਹੀਰ, ਪਵਨ ਸਕਰੂਲੀ, ਹਰਮਨਪ੍ਰੀਤ ਕੌਰ, ਹਰਵੀਰ ਮਾਨ ਅਤੇ ਪ੍ਰਿੰ. ਮਨਜੀਤ ਕੌਰ ਉਚੇਚੇ ਤੌਰ ਤੇ ਸ਼ਾਮਿਲ ਹੋਏ। ਸਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈਂਸ ਨੇ ਕਿਹਾ ਕਿ ਸਾਨੂੰ ਬਾਲ ਜੀਵਨ ਸ਼ਿੰਗਾਰਨ ਲਈ ਅਜਿਹੇ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।