ਤਰਕਸ਼ੀਲ ਸਾਹਿਤ ਵੈਨ ਨੂੰ ਸਕੂਲਾਂ ਚ ਭਰਵਾਂ ਹੁੰਗਾਰਾ, ਤਰਕਸ਼ੀਲ ਪੜ੍ਹੋ, ਤਰਕਸ਼ੀਲ ਬਣੋ, ਵਿਗਿਆਨਕ ਸੋਚ ਅਪਣਾਉ, ਵਹਿਮਾਂ-ਭਰਮਾਂ ਤੋਂ ਮੁਕਤ ਹੋ ਜਾਉ-ਕੁੱਲੇਵਾਲ

ਗੜ੍ਹਸ਼ੰਕਰ, 2 ਦਸੰਬਰ : ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਚਲਾਈ ਜਾ ਰਹੀ ਸਾਹਿਤ ਵੈਨ ਗੜ੍ਹਸ਼ੰਕਰ ਪਹੁੰਚਣ ਤੇ ਸੰਸਥਾ ਦੀ ਇਕਾਈ ਗੜ੍ਹਸ਼ੰਕਰ ਦੇ ਸਰਗਰਮ ਮੈਂਬਰਾਂ ਨੇ ਜ਼ੋਨ ਕਮੇਟੀ ਆਗੂ ਲੈਕਚਰਾਰ ਨਰੇਸ਼ ਕੁਮਾਰ,ਗੁਰਨਾਮ ਹਾਜੀਪੁਰੀਆ ਅਤੇ ਇਕਾਈ ਮੁਖੀ ਰਾਜ ਕੁਮਾਰ ਦੀ ਅਗਵਾਈ ਚ ਜੋਸ਼ੋ-ਖਰੋਸ਼ ਨਾਲ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਸਾਹਿਤ ਵੈਨ ਨਾਲ ਜੋਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰਕ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ  ਨੇ ਦੱਸਿਆ ਕਿ ਸੰਸਥਾ ਵੱਲੋਂ ਸਾਹਿਤ ਵੈਨ ਰਾਹੀਂ ਸਕੂਲਾਂ ਕਾਲਜਾਂ, ਜਨਤਕ ਥਾਵਾਂ ਤੇ ਆਮ ਲੋਕਾਂ ਰਾਹੀਂ ਵਿਗਿਆਨਕ ਸੋਚ ਨਾਲ ਸਬੰਧਿਤ ਉਸਾਰੂ ਸਾਹਿਤ ਘਰ-ਘਰ ਪਹੁੰਚਾਉਣ ਦਾ ਮਨੋਰਥ ਹੈ। ਕੁੱਲੇਵਾਲ ਨੇ  ਕਿਹਾ ਕਿ ਇਹ ਵੈਨ ਸੰਸਥਾ ਦੇ ਸੂਬਾਈ ਮੁਖੀ ਮਾ ਰਾਜਿੰਦਰ ਭਦੌੜ ਅਤੇ ਵੈਨ ਵਿਭਾਗ ਮੁਖੀ ਗੁਰਪ੍ਰੀਤ ਸ਼ਹਿਣਾ ਦੀ ਨਿਗਰਾਨੀ ਹੇਠ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚੋਂ ਹੁੰਦੀ ਹੋਈ ਜ਼ੋਨ ਨਵਾਂਸ਼ਹਿਰ ਇਕਾਈ ਗੜ੍ਹਸ਼ੰਕਰ ਚ ਪਹੁੰਚੀ ਹੈ ਤੇ ਇੱਥੋਂ ਅਗਲੇ ਪੜਾਅ ਲਈ ਰਵਾਨਾ ਹੋਵੇਗੀ। ਸੀਨੀਅਰ ਸੈਕੰਡਰੀ ਸਕੂਲ ਬੋੜਾ, ਸਰਕਾਰੀ ਹਾਈ ਸਕੂਲ ਸੈਲਾ ਖੁਰਦ, ਸ.ਸੀ.ਸ.ਸ ਪੱਖੋਵਾਲ, ਸੜੋਆ, ਦੋਆਬਾ ਸਕਾਲਰ ਪਬਲਿਕ ਸਕੂਲ ਬੀੜ੍ਹਾਂ, ਯੂਨੀਵਰਸਲ ਪਬਲਿਕ ਸਕੂਲ ਕੁੱਲੇਵਾਲ, ਜੈ ਭਾਰਤ ਮਾਡਲ ਸਕੂਲ ਸਮੁੰਦੜਾ ਅਤੇ ਸ.ਸੀ.ਸ.ਸਕੂਲ ਧਮਾਈ, ਸਰਕਾਰੀ ਹਾਈ ਸਕੂਲ ਰਾਮ ਪੁਰ ਬਿਲੜੋਂ ਆਦਿ ਸਕੂਲਾਂ ਚ ਸੰਬੋਧਨ ਕਰਦਿਆਂ ਜੋਗਿੰਦਰ ਕੁੱਲੇਵਾਲ ਅਤੇ ਸੱਤਪਾਲ ਸਲੋਹ ਨੇ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ ਤੋਂ ੳੁਪਰ ੳੁਠਕੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਤੇ ਉਸਾਰੂ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ।
ਇਸ ਮੌਕੇ ਵੱਖ-ਵੱਖ ਸਕੂਲਾਂ ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਤਰਕਸ਼ੀਲ ਸਾਹਿਤ ਲੈਣ ਚ ਉਤਸ਼ਾਹ ਦਿਖਾਇਆ। ਪ੍ਰਿੰਸੀਪਲ, ਸੰਜੀਵ ਕੁਮਾਰ, ਗੁਰਬਖਸ਼ ਲਾਲ, ਮਾ ਜੁਝਾਰ ਸਿੰਘ, ਲੈਕ ਨਰੇਸ਼ ਕੁਮਾਰ, ਮੁੱਖ ਅਧਿਆਪਕ ਸੰਦੀਪ ਬਡੇਸਰੋਂ, ਪ੍ਰਿੰਸੀਪਲ ਕਮਲਜੀਤ ਕੁੱਲੇਵਾਲ, ਪਰਮਿੰਦਰ ਪੱਖੋਵਾਲ, ਮੁਕੇਸ਼ ਗੁਜਰਾਤੀ, ਪਵਨ ਕੁਮਾਰ ਆਦਿ ਨੇ ਸਾਹਿਤ ਵੈਨ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਪੂਰਨ ਸਹਿਯੋਗ ਦਿੱਤਾ।