ਪਿੰਡ ਕੋਟ ਦੇ ਸਰਕਾਰੀ ਸਕੂਲ ਵਿੱਚ ਸਮਰ ਕੈਂਪ ਲਾ ਕੇ ਬੱਚਿਆਂ ਨੂੰ ਤੇਲਗੂ ਭਾਸ਼ਾ ਸਿਖਾਈ

ਗੜ੍ਹਸ਼ੰਕਰ, 3 ਜ਼ੂਨ- ਸਰਕਾਰੀ ਮਿਡਲ ਸਕੂਲ ਪਿੰਡ ਕੋਟ ਮੈਰਾ ਦੇ ਇੰਚਾਰਜ ਕਿਰਨ ਬਾਲਾ ਕੰਵਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਸਕੂਲ ਵਿੱਚ ਸੱਤ ਰੋਜ਼ਾ ਸਮਰ ਕੈਂਪ ਲਗਾ ਕੇ 26 ਮਈ ਤੋਂ ਲੈ ਕੇ 3 ਜੂਨ ਤੱਕ ਸਕੂਲ ਦੇ ਵਿਿਦਆਰਥੀਆਂ ਨੂੰ ਤੇਲਗੂ ਭਾਸ਼ਾ ਸਿਖਾਈ ਗਈ।

ਉਹਨਾਂ ਦੱਸਿਆ ਕਿ ਇਸ ਮੌਕੇ ਸਕੂਲ ਅਧਿਆਪਕ ਕੰਚਨ ਬਾਲਾ ਅਤੇ ਕਿਰਨ ਬਾਲਾ ਵੱਲੋਂ ਤੇਲਗੂ ਭਾਸ਼ਾ ਅਤੇ ਤੇਲਗਾਨਾ ਰਾਜ ਬਾਰੇ ਵੱਖ ਵੱਖ ਜਾਣਕਾਰੀਆਂ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ। ਕਿਰਨ ਬਾਲਾ ਨੇ ਦੱਸਿਆ ਕਿ ਬੱਚਿਆਂ ਵੱਲੋਂ ਇਸ ਸਮਰ ਕੈਂਪ ਵਿੱਚ ਇਸ ਵਿਸ਼ੇ ਸਬੰਧੀ ਕਾਫੀ ਰੋਚਕਤਾ ਦਿਖਾਈ ਗਈ।