ਖ਼ਾਲਸਾ ਕਾਲਜ ’ਚ ‘ਸਮੱਸਿਆ ਦਾ ਹੱਲ ਅਤੇ ਵਿਚਾਰ’ ਵਿਸ਼ੇ ’ਤੇ ਵਰਕਸ਼ਾਪ ਲਗਾਈ
ਗੜ੍ਹਸ਼ੰਕਰ: ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਰਸਾਇਣਿਕ ਵਿਭਾਗ ਵਲੋਂ ਆਈ.ਆਈ.ਸੀ. ਨਾਲ ਸਾਂਝੇ ਤੌਰ ’ਤੇ ‘ਸਮੱਸਿਆ ਦਾ ਹੱਲ ਅਤੇ ਵਿਚਾਰ’ ਵਿਸ਼ੇ ’ਤੇ ਇਕ ਦਿਨਾਂ ਵਰਕਸ਼ਾਪ ਲਗਾਈ ਗਈ। ਪ੍ਰੋ. ਪਰਮਜੀਤ ਕੌਰ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਵਿਭਾਗ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਉਨ੍ਹਾਂ ਵਿਚਾਰ ਪੇਸ਼ ਕਰਦੇ ਹੋਏ ਵਿਸ਼ੇ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਵਰਕਸ਼ਾਪ ਦੌਰਾਨ ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ‘ਸਮੱਸਿਆ ਦਾ ਹੱਲ ਅਤੇ ਵਿਚਾਰ’ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਵਿਭਾਗ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਅਜਿਹੇ ਹੋਰ ਕਾਰਜ ਕਰਨ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ।
ਵਰਕਸ਼ਾਪ ਵਿਚ ਵਿਭਾਗ ਮੁੱਖੀ ਡਾ. ਮੁਕੇਸ਼ ਸ਼ਰਮਾ, ਪ੍ਰੋ. ਨੀਰਜ ਵਿਰਦੀ ਤੇ ਹੋਰ ਮੈਂਬਰਾਂ ਨੇ ਹਿੱਸਾ ਲਿਆ।