ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਹਿਮ ਫੈਸਲੇ ਲੈਣ ਦੀ ਲੋੜ: ਭੁਪਿੰਦਰ ਸਿੰਘ ਘੱਟਾਔੜੇ
ਗੜਸ਼ੰਕਰ,11 ਜੂਨ - ਨਾਮੀ ਸਮਾਜ ਸੇਵਕ ਅਤੇ ਸੀਨੀਅਰ ਸਿਟੀਜਨ ਭੁਪਿੰਦਰ ਸਿੰਘ ਘੱਟਾਔੜੇ ਨੇ ਜਾਰੀ ਕੀਤੇ ਗਏ ਇੱਕ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੁਝ ਅਹਿਮ ਫੈਸਲੇ ਤੁਰੰਤ ਲਏ ਜਾਣ।

ਭੁਪਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਓਪੀਡੀ ਵਿੱਚ ਖੜੇ ਕਰਨ ਦੀ ਪ੍ਰਥਾ ਨੂੰ ਪੂਰੀ ਬੰਦ ਕੀਤੀ ਜਾਵੇ ਅਤੇ ਇਹ ਯਕੀਨਨ ਬਣਾਇਆ ਜਾਵੇ ਕਿ ਕਿਸੇ ਵੀ ਹਾਲਤ ਵਿੱਚ ਮਰੀਜ਼ ਨੂੰ ਹਸਪਤਾਲ ਅੰਦਰ ਡਾਕਟਰ ਦੇ ਕਮਰੇ ਦੇ ਬਾਹਰ ਜਾਂ ਡਾਕਟਰ ਦੇ ਇੰਤਜ਼ਾਰ ਲਈ ਖੜੇ ਹੋ ਕੇ ਲਾਈਨਾਂ ਵਿੱਚ ਨਾ ਲੱਗਣਾ ਪਵੇ। ਉਹਨਾਂ ਕਿਹਾ ਕਿ ਮਰੀਜ਼ ਦੀ ਸਰੀਰਕ ਹਾਲਤ ਤਾਂ ਪਹਿਲਾਂ ਹੀ ਖਰਾਬ ਹੁੰਦੀ ਉੱਪਰੋਂ ਉਸ ਨੂੰ ਡਾਕਟਰ ਕੋਲੋਂ ਆਪਣੀ ਦਵਾਈ ਜਾਂ ਚੈੱਕ ਅਪ ਲਈ ਲੰਬਾ ਸਮਾਂ ਲਾਈਨ ਵਿੱਚ ਖੜਨਾ ਪੈਂਦਾ ਹੈ।
ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਇਸ ਸਿਸਟਮ ਨੂੰ ਠੀਕ ਕਰਨ ਲਈ ਟੋਕਨ ਸਿਸਟਮ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹਰ ਮਰੀਜ਼ ਦੇ ਬੈਠਣ ਲਈ ਢੁਕਵਾਂ ਪ੍ਰਬੰਧ ਹਸਪਤਾਲ ਦੇ ਪ੍ਰਬੰਧਕ ਵੱਲੋਂ ਕਰਨਾ ਲਾਜ਼ਮੀ ਕੀਤਾ ਜਾਵੇ।
ਉਹਨਾਂ ਦੱਸਿਆ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਜਿੱਥੋਂ ਦਵਾਈ ਦਿੱਤੀ ਜਾਂਦੀ ਹੈ ਉਥੋਂ ਦੀ ਖਿੜਕੀ ਇੰਨੀ ਛੋਟੀ ਹੈ ਕਿ ਮਰੀਜ਼ ਆਪਣੀ ਗੱਲ ਨਾ ਤਾਂ ਦਵਾਈ ਦੇਣ ਵਾਲੇ ਨੂੰ ਦੱਸ ਸਕਦਾ ਹੈ ਤੇ ਨਾ ਹੀ ਉਸ ਦੇ ਵੱਲੋਂ ਦੱਸੀ ਗਈ ਗੱਲ ਉਸਦੇ ਪੱਲੇ ਪੈਂਦੀ ਹੈ।