ਵੈਟਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ਤੀਸਰੇ ਦਿਨ ਰੰਗੋਲੀ ਅਤੇ ਮਿੱਟੀ ਦੇ ਬੁੱਤ ਬਨਾਉਣ ਵਿੱਚ ਵਿਦਿਆਰਥੀਆਂ ਨੇ ਵਿਖਾਈ ਆਪਣੀ ਕਲਾ

ਲੁਧਿਆਣਾ 27 ਨਵੰਬਰ 2024: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਚੱਲ ਰਹੇ ਯੁਵਕ ਮੇਲੇ ਵਿੱਚ ਅੱਜ ਰੰਗੋਲੀ, ਮਿੱਟੀ ਦੇ ਬੁੱਤ ਬਨਾਉਣ ਅਤੇ ਇੰਸਟਾਲੇਸ਼ਨ ਮੁਕਾਬਲੇ ਹੋਏ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਯੁਵਕ ਮੇਲੇ ਨਾ ਸਿਰਫ ਵਿਦਿਆਰਥੀਆਂ ਦੇ ਮਨ ਨੂੰ ਤਰੋ ਤਾਜ਼ਾ ਕਰਦੇ ਹਨ ਬਲਕਿ ਉਨ੍ਹਾਂ ਨੂੰ ਆਪਣਾ ਹੁਨਰ ਵਿਖਾਉਣ ਦਾ ਸੁਚੱਜਾ ਮੌਕਾ ਵੀ ਦਿੰਦੇ ਹਨ।

ਲੁਧਿਆਣਾ 27 ਨਵੰਬਰ 2024: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਚੱਲ ਰਹੇ ਯੁਵਕ ਮੇਲੇ ਵਿੱਚ ਅੱਜ ਰੰਗੋਲੀ, ਮਿੱਟੀ ਦੇ ਬੁੱਤ ਬਨਾਉਣ ਅਤੇ ਇੰਸਟਾਲੇਸ਼ਨ ਮੁਕਾਬਲੇ ਹੋਏ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਯੁਵਕ ਮੇਲੇ ਨਾ ਸਿਰਫ ਵਿਦਿਆਰਥੀਆਂ ਦੇ ਮਨ ਨੂੰ ਤਰੋ ਤਾਜ਼ਾ ਕਰਦੇ ਹਨ ਬਲਕਿ ਉਨ੍ਹਾਂ ਨੂੰ ਆਪਣਾ ਹੁਨਰ ਵਿਖਾਉਣ ਦਾ ਸੁਚੱਜਾ ਮੌਕਾ ਵੀ ਦਿੰਦੇ ਹਨ।
ਸ਼੍ਰੀ ਵਿਕਾਸ ਕੁਮਾਰ, ਆਈ ਆਰ ਐਸ, ਪ੍ਰਮੁੱਖ ਕਮਿਸ਼ਨਰ, ਜੀ ਐਸ ਟੀ ਅੱਜ ਦੇ ਸਮਾਗਮ ਦੇ  ਪਤਵੰਤੇ ਮਹਿਮਾਨ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵੇਖ ਕੇ ਆਪਣੇ ਕਾਲਜ ਦੇ ਦਿਨ ਯਾਦ ਆ ਜਾਂਦੇ ਹਨ ਅਤੇ ਇਕ ਭਾਵੁਕ ਭਾਵਨਾ ਮਨ ਵਿੱਚ ਆਉਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਖੁਸ਼ਹਾਲ ਜਿੰਦਗੀ ਲਈ ਸਾਨੂੰ ਕਲਾ ਦੇ ਕਿਸੇ ਪੱਖ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਪਿਛਲੇ ਦਿਨਾਂ ਦੌਰਾਨ ਹੋਏ ਕਲਾ ਦੇ ਮੁਕਾਬਲਿਆਂ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਕਿਹਾ ਕਿ ਭਾਵੇਂ ਸਾਡੇ ਵਿਦਿਆਰਥੀ ਵਿਗਿਆਨ ਦੀ ਪਿੱਠਭੂਮੀ ਵਾਲੇ ਹਨ ਪਰ ਉਨ੍ਹਾਂ ਦਾ ਕਲਾਤਮਕ ਹੁਨਰ ਕਿਸੇ ਵੀ ਕਲਾ ਦੇ ਵਿਦਿਆਰਥੀ ਦੇ ਬਰਾਬਰ ਹੈ। ਇਸ ਮੌਕੇ ਉਨ੍ਹਾਂ ਦੇ ਧਰਮ ਪਤਨੀ ਸ਼੍ਰੀਮਤੀ ਪਵਨਜੀਤ ਕੌਰ ਵੀ ਮੌਜੂਦ ਸਨ ਉਨ੍ਹਾਂ ਨੇ ਵੀ ਵਿਦਿਆਰਥੀਆਂ ਦੇ ਕਲਾਤਮਕ ਕੌਸ਼ਲ ਨੂੰ ਸਲਾਹਿਆ। ਯੂਨੀਵਰਸਿਟੀ ਦੇ ਡੀਨ ਅਤੇ ਡਾਇਰੈਕਟ ਵੀ ਇਸ ਮੌਕੇ ਮੌਜੂਦ ਸਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
          ਡਾ. ਅਪਮਿੰਦਰ ਪਾਲ ਸਿੰਘ ਬਰਾੜ, ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਰੰਗੋਲੀ ਬਨਾਉਣ ਦੇ ਮੁਕਾਬਲੇ ਦਾ ਵਿਸ਼ਾ ਸੀ ‘ਗ੍ਰਹਿ ਪ੍ਰਵੇਸ਼’ ਅਤੇ ਮਿੱਟੀ ਦੇ ਬੁੱਤ ਬਨਾਉਣ ਦਾ ਵਿਸ਼ਾ ‘ਮਾਂ ਅਤੇ ਬੱਚਾ’ ਸੀ।
ਡਾ. ਨਿਧੀ ਸ਼ਰਮਾ, ਸੰਯੁਕਤ ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ 28 ਨਵੰਬਰ ਦੇ ਮੁਕਾਬਲਿਆਂ ਵਿੱਚ ਰਚਨਾਤਮਕ ਲੇਖਣੀ 09.00 ਵਜੇ ਸਵੇਰੇ, ਮੌਕੇ ’ਤੇ ਭਾਸ਼ਣਕਾਰੀ 10.30 ਵਜੇ ਅਤੇ ਵਾਦ-ਵਿਵਾਦ ਮੁਕਾਬਲਾ ਦੁਪਹਿਰ 02.00 ਵਜੇ ਸਿਲਵਰ ਜੁਬਲੀ ਆਡੀਟੋਰੀਅਮ ਵਿਖੇ ਹੋਣਗੇ।

ਨਤੀਜੇ:

ਰੰਗੋਲੀ ਬਨਾਉਣਾ
1.       ਨਖਵਾ ਸ਼ਲੋਕ, ਕਾਲਜ ਆਫ ਫ਼ਿਸ਼ਰੀਜ਼
2.       ਮਾਨਵੀ ਰਜੌਰੀਆ, ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ
3.       ਹਿਮਾਂਸ਼ੀ ਗੁੰਜੇ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ

ਭਾਸ਼ਣ ਮੁਕਾਬਲਾ
1.       ਅਨੁਸ਼ਕਾ ਅਤਰੀ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2.       ਨਵਦੀਪ ਕੌਰ ਧੀਮਾਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ
3.       ਜਯੋਤਿਰਦਿਤਯ ਹਾਂਡਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ

ਕਾਵਿ ਉਚਾਰਣ
1.       ਲਵਲੀਨ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2.       ਵੀਰਦਵਿੰਦਰ ਸਿੰਘ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
3.       ਸੁਖਮਨੀ ਕੌਰ, ਕਾਲਜ ਆਫ ਫ਼ਿਸ਼ਰੀਜ਼