ਪਿੰਡ ਦਿਹਾਣਾ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ

ਗੜ੍ਹਸ਼ੰਕਰ - ਹਲਕਾ ਚੱਬੇਵਾਲ ਦੇ ਪਿੰਡ ਦਿਹਾਣਾ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦਾ 133ਵਾਂ ਜਨਮਦਿਨ ਮਨਾਇਆ ਗਿਆ। ਜਿਸ ਵਿੱਚ ਪਿੰਡ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ। ਜਿਸ ਵਿਚ ਠੇਕੇਦਾਰ ਰਜਿੰਦਰ ਸਿੰਘ ਜਨਰਲ ਸਕੱਤਰ ਪੰਜਾਬ ਇੰਚਾਰਜ ਚੱਬੇਵਾਲ ਅਤੇ ਯਸ਼ ਭੱਟੀ ਪ੍ਰਧਾਨ ਹਲਕਾ ਚੱਬੇਵਾਲ ਤੋਂ ਇਲਾਵਾ ਵੱਖ ਵੱਖ ਬੁਲਾਰਿਆ ਅਮਨਦੀਪ ਸਿੰਘ ਸਿੱਧੂ, ਐਡਵੋਕੇਟ ਨਵਰਾਜ ਸਿੰਘ, ਮਾਸਟਰ ਜਸਵੀਰ ਸਿੰਘ ਅਤੇ ਹੋਰਨਾ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਅਤੇ ਮਿਸ਼ਨ ਤੇ ਵਿਚਾਰ ਰੱਖੇ।

ਚੱਬੇਵਾਲ ਟੀਮ 'ਚ ਸਤਪਾਲ ਬੰਗਾ ਵਾਇਸ ਪ੍ਧਾਨ, ਪਵਨ ਕੁਮਾਰ ਆਰਗੇਨਾਈਜ਼ਿੰਗ ਸਕੱੱਤਰ, ਕੁੁਲਦੀਪ ਬਾੜੀਆ ਬੀ ਵੀ ਐਫ, ਗੁਰਪ੍ਰੀਤ ਸਿੰਘ ਬੀ ਵੀ ਐਫ, ਰਾਜਵਿੰਦਰ ਸਿੰਘ ਸਕੱਤਰ, ਜੈ ਪ੍ਕਾਸ਼ ਮੀਡੀਆ ਇੰਚਾਰਜ, ਦੀਪ ਕਲਸੀ, ਕਲਵਿੰਦਰ ਠੱਕਰਵਾਲ, ਗੁਰਦੇਵ ਠੱਕਰਵਾਲ, ਸਾਬੀ ਠੱਕਰਵਾਲ ਆਦਿ ਟੀਮ ਵਜੋਂ ਸ਼ਾਮਿਲ ਹੋਏ। ਸਟੇੇਜ ਦੀ ਕਾਰਵਾਈ ਸ਼੍ਰੀ ਤਨਵੀਰ ਸਿੰਘ ਨੇ ਕੀਤੀ। ਪ੍ਰਗਤੀ ਕਲਾ ਕੇਂਦਰ ਲਾਂਧੜਾ ਦੀ ਟੀਮ ਨੇ ਨਾਟਕ ਦੇ ਰੂਪ ਦੇ ਵਿੱਚ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਦੱਸਿਆ। ਇਸ ਮੌਕੇ ਸਤਪਾਲ ਸਿੰਘ, ਵਿਜੇ ਕੁਮਾਰ, ਮੋਹਣ ਲਾਲ, ਮਲਕੀਤ ਸਿੰਘ, ਜਗਵੀਰ ਸਿੰਘ, ਗੁਰਮੁਖ ਸਿੰਘ, ਰਵੀ ਕੁਮਾਰ, ਬਲਜਿੰਦਰ ਸਿੰਘ, ਸੋਨੂੰ, ਸੰਦੀਪ ਕੁਮਾਰ ਤੇ ਵੱਡੀ ਗਿਣਤੀ ਵਿੱਚ ਬਹੁਜਨ ਵਰਗ ਦੇ ਲੋਕ ਹਾਜ਼ਰ ਸਨ।