ਵਾਲਡ ਪੀਸ ਆਫ ਯੂਨਾਈਟਡ ਨੈਸ਼ਨਸ ਯੂਨੀਵਰਸਿਟੀ ਵਲੋਂ ਡਾ: ਨਰੇਸ਼ ਕੁਮਾਰ ਨੂੰ ਡਾਕਟਰੇਟ ਦੀ ਡਿਗਰੀ ਨਾਲ ਕੀਤਾ ਗਿਆ ਸਨਮਾਨਿਤ

ਗੜ੍ਹਸ਼ੰਕਰ 18 ਨਵੰਬਰ - ਗੜ੍ਹਸ਼ੰਕਰ ਦੇ ਅਧੀਨ ਪੈਂਦੇ ਨੀਮ ਪਹਾੜੀ ਖੇਤਰ ਦੇ ਬੀਤ ਇਲਾਕੇ ਦੇ ਪਿੰਡ ਕੰਬਾਲਾ ਦੇ ਨਰੇਸ਼ ਕੁਮਾਰ ਨੂੰ ਵਾਲਡ ਪੀਸ ਆਫ ਯੂਨਾਈਟਡ ਨੈਸ਼ਨਸ ਯੂਨੀਵਰਸਿਟੀ ਵੱਲੋਂ ਸਮਾਜ ਸੇਵਾ ਵਿੱਚ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।

ਇਸ ਸਬੰਧੀ ਡਾ. ਨਰੇਸ਼ ਕੁਮਾਰ ਕੰਬਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਦੇ ਇੱਕ ਹੋਟਲ ਅਸ਼ੋਕ ਵਿੱਚ ਕਰਵਾਏ ਸਮਾਗਮ ਵਿੱਚ ਡਾਕਟਰ ਨਰੇਸ਼ ਕੁਮਾਰ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ। ਇਸ ਦੌਰਾਨ ਡਾ: ਨਰੇਸ਼ ਕੁਮਾਰ ਨੂੰ ਵਿਸ਼ਵ ਮਨੁੱਖੀ ਅਧਿਕਾਰ ਸੁਰੱਖਿਆ ਕਮਿਸ਼ਨ ਦਾ ਕੌਮੀ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। 
ਇਸ ਮੌਕੇ ਕੇਂਦਰੀ ਮੰਤਰੀ ਸਈਅਦ ਸ਼ਾਹਨਵਾਜ਼ ਹੁਸੈਨ, ਸੰਸਦ ਮੈਂਬਰ ਮਨੋਜ ਤਿਵਾੜੀ, ਮੁੰਬਈ ਦੇ ਪੁਲਿਸ ਕਮਿਸ਼ਨਰ ਨਰਸਿੰਘ ਯਾਦਵ, ਪਹਿਲਵਾਨ ਨੇਹਾ ਰਾਠੀ, ਕਵਿਤਾ ਬਜਾਜ, ਸ਼ਿਲਪਾ ਸ਼ੈਟੀ, ਫਿਜੀ ਦੇ ਹਾਈ ਕਮਿਸ਼ਨਰ ਜਗਨਨਾਥ ਸਾਹਮੀ, ਮਨੀਸ਼ ਕੁਮਾਰ ਆਦਿ ਹਾਜ਼ਰ ਸਨ।