
ਜ਼ਿਲ੍ਹਾ ਪਟਿਆਲਾ ਦੇ 16 ਬਲਾਕਾਂ ਵਿੱਚ ਕਰਵਾਏ ਜਾ ਰਹੇ ਨੇ ਮਾਸ ਕਾਊਂਸਲਿੰਗ ਪ੍ਰੋਗਰਾਮ
ਪਟਿਆਲਾ, 6 ਨਵੰਬਰ - ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ ਵਿੱਚ ਮਾਸ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇੰਦਰਪ੍ਰੀਤ ਸਿੰਘ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨੇ ਜਾਣਕਾਰੀ ਦਿੱਤੀ ਕਿ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸਟੇਟ ਗਾਈਡੈਂਸ ਐਂਡ ਕਾਊਂਸਲਿੰਗ ਸੈੱਲ ਦੇ ਇੰਚਾਰਜ ਸ਼ਰੂਤੀ ਸ਼ੁਕਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਜ਼ਿਲ੍ਹਾ ਬਿਊਰੋ ਰੋਜ਼ਗਾਰ ਜਨਰੇਸ਼ਨ, ਸਕਿੱਲ ਡਿਵੈਲਪਮੈਂਟ ਅਤੇ ਟ੍ਰੇਨਿੰਗ ਦੇ ਸਹਿਯੋਗ ਨਾਲ ਜ਼ਿਲ੍ਹਾ ਪਟਿਆਲਾ ਦੇ 16 ਬਲਾਕਾਂ
ਪਟਿਆਲਾ, 6 ਨਵੰਬਰ - ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ ਵਿੱਚ ਮਾਸ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇੰਦਰਪ੍ਰੀਤ ਸਿੰਘ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨੇ ਜਾਣਕਾਰੀ ਦਿੱਤੀ ਕਿ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸਟੇਟ ਗਾਈਡੈਂਸ ਐਂਡ ਕਾਊਂਸਲਿੰਗ ਸੈੱਲ ਦੇ ਇੰਚਾਰਜ ਸ਼ਰੂਤੀ ਸ਼ੁਕਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਜ਼ਿਲ੍ਹਾ ਬਿਊਰੋ ਰੋਜ਼ਗਾਰ ਜਨਰੇਸ਼ਨ, ਸਕਿੱਲ ਡਿਵੈਲਪਮੈਂਟ ਅਤੇ ਟ੍ਰੇਨਿੰਗ ਦੇ ਸਹਿਯੋਗ ਨਾਲ ਜ਼ਿਲ੍ਹਾ ਪਟਿਆਲਾ ਦੇ 16 ਬਲਾਕਾਂ ਜਿਸ ਵਿੱਚ ਬਲਾਕ ਪਟਿਆਲਾ-1 ਵਿੱਚ ਹੇਮਾ ਮਿਗਲਾਨੀ, ਬਲਾਕ ਪਟਿਆਲਾ-2 ਵਿੱਚ ਬੰਦਨਾ ਅਤੇ ਬਲਾਕ ਪਟਿਆਲਾ-3 ਵਿੱਚ ਰੇਸ਼ਮਾ, ਬਲਾਕ ਭਾਦਸੋਂ-1 ਵਿੱਚ ਸਤਵੰਤ ਸਿੰਘ ਅਤੇ ਬਲਾਕ ਭਾਦਸੋਂ-2 ਵਿੱਚ ਹਰਜੀਤ ਸਿੰਘ, ਬਲਾਕ ਭੁਨਰਹੇੜੀ-1 ਵਿੱਚ ਸੁਰਭੀ ਗੁਪਤਾ ਅਤੇ ਬਲਾਕ ਭੁਨਰਹੇੜੀ-2 ਵਿੱਚ ਰਚਨਾ, ਬਲਾਕ ਬਾਬਰਪੁਰ ਵਿੱਚ ਰਾਮ ਕ੍ਰਿਸ਼ਨ, ਬਲਾਕ ਦੇਵੀਗੜ੍ਹ ਵਿੱਚ ਮਨਪ੍ਰੀਤ ਕੌਰ, ਬਲਾਕ ਡਾਹਰੀਆਂ ਵਿੱਚ ਕੁਲਦੀਪ ਸਿੰਘ, ਬਲਾਕ ਘਨੌਰ ਵਿੱਚ ਚੰਦਰ ਪ੍ਰਕਾਸ਼, ਬਲਾਕ ਰਾਜਪੁਰਾ- 1 ਮਨਜੀਤ ਸਿੰਘ ਅਤੇ ਬਲਾਕ ਰਾਜਪੁਰਾ- 2 ਵਿੱਚ ਸੁਮਿਤ, ਬਲਾਕ ਸਮਾਣਾ-1 ਵਿੱਚ ਸ਼ਾਂਤੀ ਸਰੂਪ, ਬਲਾਕ ਸਮਾਣਾ-2 ਵਿੱਚ ਜਸਪਾਲ ਸਿੰਘ ਅਤੇ ਬਲਾਕ ਸਮਾਣਾ- 3 ਵਿੱਚ ਪ੍ਰਵੀਨ ਕੁਮਾਰੀ ਬਲਾਕ ਕਾਊਂਸਲਰਾਂ ਵੱਲੋਂ ਰੋਜ਼ਾਨਾ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਵਿੱਚ ਪੜ੍ਹਦੇ ਸੈਂਕੜੇ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਬਲਾਕ ਰਾਜਪੁਰਾ-1 ਦੇ ਬਲਾਕ ਕਾਊਂਸਲਰ ਮਨਜੀਤ ਸਿੰਘ ਲੈਕਚਰਾਰ ਪੰਜਾਬੀ ਸਸਸਸ ਕਪੂਰੀ ਅਤੇ ਰਾਜਿੰਦਰ ਸਿੰਘ ਚਾਨੀ ਕਰੀਅਰ ਕਾਉਂਸਲਰ ਸਹਸ ਰਾਜਪੁਰਾ ਟਾਊਨ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦੂਮਾਜਰਾ ਵਿਖੇ ਪ੍ਰਿੰਸੀਪਲ ਬਲਬੀਰ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲੂਣਾ ਵਿਖੇ ਅੰਗਰੇਜ਼ੀ ਲੈਕਚਰਾਰ ਸੰਦੀਪਕਾ ਦੀ ਦੇਖ-ਰੇਖ ਵਿੱਚ ਵੱਖ-ਵੱਖ ਜਮਾਤਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਸਕੂਲੀ ਸਿੱਖਿਆ ਦੌਰਾਨ ਸੰਜੀਦਾ ਢੰਗ ਨਾਲ ਪੜ੍ਹਾਈ ਕਰਦਿਆਂ ਆਪਣੀ ਜ਼ਿੰਦਗੀ ਦੇ ਉਦੇਸ਼ ਨੂੰ ਮਿੱਥ ਕੇ ਅੱਗੇ ਵਧਣ ਲਈ ਬਲਾਕ ਕਾਊਂਸਲਿੰਗ ਟੀਮ ਨੇ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਇਸ ਮੌਕੇ ਰਾਜਿੰਦਰ ਸਿੰਘ ਚਾਨੀ ਨੇ ਵੀ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਪ੍ਰੇਰਿਆ ਅਤੇ ਸਹੀ ਮਾਰਗ ਦੀ ਚੋਣ ਕਰਨ ਲਈ ਆਪਣੇ ਅਧਿਆਪਕਾਂ ਦਾ ਕਹਿਣਾ ਮੰਨਣ ਦੀ ਗੱਲ ਕੀਤੀ।
