
ਪੀਰ ਬਾਬਾ ਮੱਦੂਆਣਾ ਜੀ ਦੇ ਦਰਬਾਰ ਤੇ 7, 8 ਅਤੇ 9 ਨਵੰਬਰ ਨੂੰ ਹੋਵੇਗਾ 42ਵਾਂ ਰੋਸ਼ਨੀ ਮੇਲਾ
ਮਾਹਿਲਪੁਰ, 6 ਨਵੰਬਰ - ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਮਾਹਿਲਪੁਰ ਵਲੋਂ ਸੱਚਖੰਡ ਵਾਸੀ ਧੰਨ- ਧੰਨ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਪੀਰ ਬਾਬਾ ਮੱਦੂਆਣਾ ਜੀ ਦੇ ਅਸਥਾਨ ਤੇ 42ਵਾਂ ਤਿੰਨ ਰੋਜ਼ਾ ਰੋਸ਼ਨੀ ਮੇਲਾ 7, 8 ਅਤੇ 9 ਨਵੰਬਰ ਦਿਨ ਵੀਰਵਾਰ, ਸ਼ੁਕਰਵਾਰ ਤੇ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ।
ਮਾਹਿਲਪੁਰ, 6 ਨਵੰਬਰ - ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਮਾਹਿਲਪੁਰ ਵਲੋਂ ਸੱਚਖੰਡ ਵਾਸੀ ਧੰਨ- ਧੰਨ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਪੀਰ ਬਾਬਾ ਮੱਦੂਆਣਾ ਜੀ ਦੇ ਅਸਥਾਨ ਤੇ 42ਵਾਂ ਤਿੰਨ ਰੋਜ਼ਾ ਰੋਸ਼ਨੀ ਮੇਲਾ 7, 8 ਅਤੇ 9 ਨਵੰਬਰ ਦਿਨ ਵੀਰਵਾਰ, ਸ਼ੁਕਰਵਾਰ ਤੇ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨਿੱਪੀ ਬੈਂਸ ਤੇ ਉਪ ਪ੍ਰਧਾਨ ਨਰਿੰਦਰ ਮੋਹਣ ਨਿੰਦੀ ਨੇ ਦੱਸਿਆ ਕਿ 7 ਨਵੰਬਰ ਦਿਨ ਵੀਰਵਾਰ ਨੂੰ ਸ਼ਾਮ 5 ਵਜੇ ਬਾਬਾ ਜੀ ਦੇ ਦਰਬਾਰ ਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ। 8 ਨਵੰਬਰ ਦਿਨ ਸ਼ੁਕਰਵਾਰ ਨੂੰ ਦੁਪਹਿਰ 12 ਵਜੇ ਝੰਡਾ ਚੜਾਇਆ ਜਾਵੇਗਾ। ਇਸ ਮੌਕੇ ਮੈਡਮ ਨਿਮਿਸ਼ਾ ਮਹਿਤਾ ਬੀ.ਜੇ.ਪੀ. ਇੰਚਾਰਜ ਗੜਸ਼ੰਕਰ,ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ।
ਇਸ ਮੌਕੇ ਰਾਜ ਕੁਮਾਰ ਨਿਕਾਲ ਐਂਡ ਪਾਰਟੀ ਅਤੇ ਹੋਰ ਕਲਾਕਾਰ ਨਕਲਾਂ ਅਤੇ ਗੀਤ ਸੰਗੀਤ ਰਾਹੀਂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। 9 ਨਵੰਬਰ ਨੂੰ ਮੇਲੇ ਦਾ ਉਦਘਾਟਨ ਸ਼ਾਮੀ 8 ਵਜੇ ਕੀਤਾ ਜਾਵੇਗਾ। ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸਰਦਾਰ ਸੋਹਨ ਸਿੰਘ ਠੰਡਲ ਸਾਬਕਾ ਮੰਤਰੀ ਪੰਜਾਬ, ਸ੍ਰੀਮਤੀ ਨਿਮਿਸ਼ਾ ਮਹਿਤਾ ਬੀ.ਜੇ.ਪੀ ਆਗੂ, ਡਾਕਟਰ ਦਿਲਬਾਗ ਰਾਏ ਪਲੈਨਿੰਗ ਬੋਰਡ ਮੈਂਬਰ ਬੀ.ਜੇ.ਪੀ., ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ।
ਇਸ ਮੌਕੇ ਇੰਟਰਨੈਸ਼ਨਲ ਪੰਜਾਬੀ ਲੋਕ ਗਾਇਕ ਮਨੀ ਖਾਨ, ਅਰਮਾਨ ਢਿੱਲੋਂ, ਕਵਾਲ ਰਕੇਸ਼ ਕੁਮਾਰ, ਚਾਂਦ ਐਂਡ ਪਾਰਟੀ ਅਤੇ ਨਕਾਲ ਰਾਜ ਕੁਮਾਰ ਐਂਡ ਪਾਰਟੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ । ਗੁਰੂ ਕੇ ਲੰਗਰ ਅਤੁਟ ਚੱਲਣਗੇ । ਪ੍ਰਬੰਧਕ ਕਮੇਟੀ ਮੈਂਬਰਾਂ ਨੇ ਮਾਹਿਲਪਰ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਚੱਲਣ ਵਾਲੇ ਇਸ ਰੋਸ਼ਨੀ ਮੇਲੇ ਵਿੱਚ ਸ਼ਾਮਿਲ ਹੋ ਕੇ ਬਾਬਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ।
ਇਸ ਮੌਕੇ ਤਰਸੇਮ ਭਾਅ, ਸੰਤੋਖ ਭਰੋਲੀ, ਨਰਿੰਦਰ ਨਰੂਲਾ, ਰਜਿੰਦਰ ਰਾਣਾ, ਪਰਮਜੀਤ ਪੰਮਾ, ਹਰਜੀਵ ਰਾਮਾ, ਨਰੇਸ਼ ਕੁਮਾਰ ਲਵਲੀ, ਬਿੱਲੂ ਬਾਬਾ ਗੱਦੀ ਨਸ਼ੀਨ,ਅਸ਼ੋਕ ਕੁਮਾਰ ਸਾਬਕਾ ਐਮ ਸੀ, ਕੇਵਲ ਅਰੋੜਾ, ਬਲਜਿੰਦਰ ਭਰੋਲੀ, ਜੁਗਿੰਦਰ ਸਿੰਘ ਸਮੇਤ ਹੋਰ ਕਮੇਟੀ ਮੈਂਬਰ ਹਾਜ਼ਰ ਸਨ।
