
ਮੈਡਮ ਸੋਨੀਆ ਦੀ ਅਗਵਾਈ ਵਿੱਚ ਡਾਕਟਰ ਇਸ਼ਾਕ ਦੇ ਹੱਕ ਵਿੱਚ ਪਿੰਡ ਪਚਨੰਗਲ ਵਿੱਚ ਮੀਟਿੰਗ
ਮਾਹਿਲਪੁਰ, 5 ਨਵੰਬਰ - ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਕ ਸਪੁੱਤਰ ਡਾਕਟਰ ਰਾਜਕੁਮਾਰ ਮੈਂਬਰ ਪਾਰਲੀਮੈਂਟ ਦੇ ਹੱਕ ਵਿੱਚ ਸੀਨੀਅਰ ਆਗੂ ਮੈਡਮ ਸੋਨੀਆ ਨੇ ਪਿੰਡ ਪਚਨੰਗਲ ਵਿੱਚ ਹੋਏ
ਮਾਹਿਲਪੁਰ, 5 ਨਵੰਬਰ - ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਕ ਸਪੁੱਤਰ ਡਾਕਟਰ ਰਾਜਕੁਮਾਰ ਮੈਂਬਰ ਪਾਰਲੀਮੈਂਟ ਦੇ ਹੱਕ ਵਿੱਚ ਸੀਨੀਅਰ ਆਗੂ ਮੈਡਮ ਸੋਨੀਆ ਨੇ ਪਿੰਡ ਪਚਨੰਗਲ ਵਿੱਚ ਹੋਏ
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਦਾ ਵਿਕਾਸ ਪੱਧਰ ਯੰਗੀ ਪੱਧਰ ਤੇ ਕੀਤਾ ਜਾਵੇਗਾ। ਜਿਸ ਤਰ੍ਹਾਂ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਇਸ ਹਲਕੇ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕਰਦੇ ਆ ਰਹੇ ਹਨ। ਉਸੇ ਤਰ੍ਹਾਂ ਡਾਕਟਰ ਇਸ਼ਾਕ ਵੀ ਇਸ ਹਲਕੇ ਨੂੰ ਹੋਰ ਵੀ ਤਰੱਕੀਆਂ ਵੱਲ ਲੈ ਕੇ ਜਾਣਗੇ। ਇਸ ਮੌਕੇ ਡਾਕਟਰ ਵਿਪਨ ਕੁਮਾਰ ਪਚਨੰਗਲ ਨੇ ਕਿਹਾ ਕਿ ਪਿੰਡ ਵਿੱਚ ਵਿਕਾਸ ਦੀ ਕੋਈ ਕਮੀ ਨਹੀਂ ਰਹੀ। ਹੁਣ ਅਸੀਂ ਪਿੰਡ ਵਿੱਚੋਂ ਡਾਕਟਰ ਇਸ਼ਾਂਕ ਨੂੰ ਵੋਟਾਂ ਵੀ ਵੱਡੀ ਗਿਣਤੀ ਵਿੱਚ ਪਾਵਾਂਗੇ।
ਪਿੰਡ ਪਚਨੰਗਲ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਂਕ ਦੀ ਵੱਡੀ ਲੀਡ ਹੋਵੇਗੀ। ਇਸ ਮੌਕੇ ਪਿੰਡ ਪਚਨੰਗਲ ਵਿੱਚ ਸਥਿਤ ਧਾਰਮਿਕ ਅਸਥਾਨ ਬਾਬਾ ਕਾਲੂ ਜੀ ਦੇ ਮੰਦਰ ਵਿੱਚ ਮੈਡਮ ਸੋਨੀਆ ਨੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਡਾਕਟਰ ਵਿਪਨ ਕੁਮਾਰ ਪਚਨੰਗਲ, ਨੀਲਮ ਸਾਬਕਾ ਸਰਪੰਚ, ਸਵੀਟੀ ਪੰਚ, ਲਵਪ੍ਰੀਤ ਪੰਚ, ਪ੍ਰੇਮ ਚੰਦ ਪੰਚ, ਪੂਜਾ ਰਾਣੀ ਪੰਚ, ਗੁਰਿੰਦਰ ਲੰਬੜਦਾਰ, ਰੁਪਿੰਦਰ ਚੰਦ, ਟੋਨੀ, ਸੁਭਾਸ਼ ਚੰਦਰ,ਕੁਲਦੀਪ ਕੁਮਾਰ, ਹੈਪੀ, ਵਰੁਣ ਮਸ਼ਾਲ,ਰੋਸ਼ਨ ਸਿੰਘ, ਸੰਜੂ, ਵਿਜੇ ਭੱਟੀ, ਦਲਵੀਰ ਸਿੰਘ ਲਕਸੀਹਾ, ਜਸਵਿੰਦਰ ਠੱਕਰਵਾਲ,ਜਸਪਾਲ ਸਿੰਘ, ਹਰਜਿੰਦਰ ਸਿੰਘ ਪੰਚ, ਖੁਸ਼ਹਾਲਪੁਰ ਸਰਪੰਚ ਸੋਨੀਆ, ਹਰਮੇਸ਼ ਪੰਚ ਖੁਸ਼ਹਾਲਪੁਰ, ਕਮਲਜੀਤ ਕੌਰ, ਰੇਸ਼ਮ ਕੌਰ ਪੰਚ ਸਮੇਤ ਪਿੰਡ ਪਚਨੰਗਲ ਅਤੇ ਲਾਗਲੇ ਪਿੰਡਾਂ ਤੋਂ ਪਿੰਡ ਵਾਸੀ ਹਾਜ਼ਰ ਸਨ।
