ਕੈਨੇਡਾ 'ਚ ਮੰਦਰ 'ਤੇ ਕੀਤੇ ਹਮਲੇ ਦੇ ਵਿਰੋਧ ਵਿੱਚ ਜਸਟਿਨ ਟਰੂਡੋ ਦਾ ਪੁਤਲਾ ਫੂਕਿਆ
ਪਟਿਆਲਾ, 5 ਨਵੰਬਰ - ਸ਼੍ਰੀ ਹਿੰਦੂ ਤਖਤ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਕੁਸ਼ਲ ਚੋਪੜਾ ਦੀ ਅਗਵਾਈ ਹੇਠ ਕੈਨੇਡਾ ਦੇ ਬਰੈਮਪਟਨ ਸ਼ਹਿਰ ਵਿਖੇ ਹਿੰਦੂ ਸਭਾ ਮੰਦਿਰ 'ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿੱਚ ਕਾਲੀ ਮਾਤਾ ਮੰਦਿਰ ਤੋਂ ਵੱਖ ਵੱਖ ਬਜ਼ਾਰਾਂ ਵਿੱਚ ਰੋਸ ਮਾਰਚ ਕੱਢਣ ਤੋਂ ਬਾਅਦ ਸ਼ੇਰਾਂ ਵਾਲ਼ਾ ਗੇਟ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪੁਤਲਾ ਫੁਕਿਆ ਗਿਆ।

ਇਸ ਮੌਕੇ ਆਲ ਇੰਡੀਆ ਹਿੰਦੂ ਸੁਰਕਸ਼ਾ ਸਮਿਤੀ ਦੇ ਪ੍ਰਧਾਨ ਆਸ਼ੂਤੋਸ਼ ਗੌਤਮ, ਅਸ਼ੋਕ ਸ਼ਰਮਾ, ਪਵਨ ਅਹੂਜਾ, ਰਾਜੂ, ਵਰਿੰਦਰ ਮੋਦਗਿੱਲ, ਬਬਲਾ, ਅਮਨਦੀਪ ਭਾਟੀਆ ਵੀ ਪਹੁੰਚੇ ਅਤੇ ਇਸ ਹਮਲੇ ਦੀ ਨਿੰਦਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਨੇਡਾ ਵਿੱਚ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਸਾਹਿਲ ਬਾਤਿਸ਼, ਵਿਵੇਕ ਸ਼ਰਮਾ, ਅਮਨ ਭਾਰਦਵਾਜ, ਨਮਨ ਮਲਹੋਤਰਾ, ਭੂਵਨ ਢਿੱਲੋਂ, ਮਾਨਵ ਕੰਬੋਜ, ਰਾਹੁਲ ਅਰੋੜਾ, ਸਮਰ ਰਾਏ, ਹਿਮਾਂਸ਼ੂ ਸ਼ਰਮਾ, ਨੀਰਜ, ਪੀਯੂਸ਼ ਮਲਹੋਤਰਾ, ਆਸ਼ੀਸ਼ ਸਚਦੇਵਾ, ਕ੍ਰਿਸ਼ਨ ਕੁਮਾਰ, ਗੌਰਵ ਰਾਜਪੂਤ, ਬੰਟੀ, ਸ਼ੋਬਿਤ ਰਾਣਾ, ਜਸ , ਰਵੀ ਅਬਲੋਵਾਲ, ਸਕਸ਼ਮ ਕੁਮਾਰ, ਮੋਹਿਤ ਮੰਗਾ, ਮਯੰਕ ਬਜਾਜ, ਭਵਨੀਤ ਸਿੰਘ, ਰਾਘਵ ਭਾਰਦਵਾਜ, ਸ਼ਿਵਮ ਕੁਮਾਰ, ਕ੍ਰਿਸ਼ੀ ਸ਼ਰਮਾ, ਲਵਿਸ਼ ਕੱਕੜ ਤੇ ਲਵਿਸ਼ ਮਹਿਰਾ ਆਦਿ ਹਾਜ਼ਰ ਸਨ।