
ਪਿੰਡ ਮਜਾਰੀ ਦੇ ਦੰਗਲ ੋਚ ਝੰਡੀ ਦੀ ਕੁਸ਼ਤੀ ਅਜੇ ਬਾਰਨ ਨੇ ਜਿੱਤੀ
ਗੜ੍ਹਸ਼ੰਕਰ, 3 ਨਵੰਬਰ - ਪਿੰਡ ਮਜਾਰੀ ਦਾ ਛਿੰਜ ਮੇਲਾ ਬੀਤੀ ਰਾਤ ਸ਼ਾਨੌ-ਸ਼ੌਕਤ ਨਾਲ ਸੰਪੰਨ ਹੋਇਆ ਜਿਸ ਵਿਚ ਇਲਾਕੇ ਦੇ ਹਜ਼ਾਰਾਂ ਕੁਸ਼ਤੀ ਪ੍ਰੇਮੀਆਂ ਨੇ ਖੂਬ ਆਨੰਦ ਮਾਣਿਆ। ਛਿੰਜ ਮੇਲਾ ਦੀ ਝੰਡੀ ਦੀ ਕੁਸ਼ਤੀ ਪਹਿਲਵਾਨ ਅਜੇ ਬਾਰਨ ਨੇ ਜਿੱਤੀ।
ਗੜ੍ਹਸ਼ੰਕਰ, 3 ਨਵੰਬਰ - ਪਿੰਡ ਮਜਾਰੀ ਦਾ ਛਿੰਜ ਮੇਲਾ ਬੀਤੀ ਰਾਤ ਸ਼ਾਨੌ-ਸ਼ੌਕਤ ਨਾਲ ਸੰਪੰਨ ਹੋਇਆ ਜਿਸ ਵਿਚ ਇਲਾਕੇ ਦੇ ਹਜ਼ਾਰਾਂ ਕੁਸ਼ਤੀ ਪ੍ਰੇਮੀਆਂ ਨੇ ਖੂਬ ਆਨੰਦ ਮਾਣਿਆ। ਛਿੰਜ ਮੇਲਾ ਦੀ ਝੰਡੀ ਦੀ ਕੁਸ਼ਤੀ ਪਹਿਲਵਾਨ ਅਜੇ ਬਾਰਨ ਨੇ ਜਿੱਤੀ।
1 ਅਤੇ 2 ਨਵੰਬਰ ਨੂੰ ਦੋ ਦਿਨ ਹੋਏ ਛਿੰਝ ਮੇਲੇ ਦੌਰਾਨ ਪਹਿਲਵਾਨਾਂ ਅਜੇ ਬਾਰਨ, ਮਨਜੀਤ ਖੱਤਰੀ, ਜੱਗਾ ਆਲਮਗੀਰ, ਮਨਕਰਣ ਡੂਮਛੇੜੀ, ਸ਼ਾਨਵੀਰ ਕੋਹਾਲੀ, ਇਰਫਾਨ ਮੁੱਲਾਂਪੁਰ, ਗੁਰਜੰਟ ਮਾਵਾ, ਬਾਜ਼ ਰੌਣੀ, ਸੂਜਲ ਫਗਵਾੜਾ, ਲੱਕੀ ਗਰਚਾ, ਸੋਨੂੰ ਦਿੱਲੀ, ਸੁਮਿਤ ਖੰਨਾ, ਭੋਲੂ ਊਨਾ, ਬੱਬੂ ਪਰਾਗਪੁਰ, ਰੱਜਾਕ ਲੱਲੀਆਂ, ਤੇਜ਼ਾ ਦਿੱਲੀ, ਫਤਿਹ ਮੰਡ ਚੌਂਤਾ ਤੋਂ ਇਲਾਵਾ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਆਦਿ ਸੂਬਿਆਂ ਦੇ ਪ੍ਰਸਿੱਧ ਅਖਾੜਿਆਂ ਦੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ ਅਤੇ ਆਪੋ-ਆਪਣੀ ਕੁਸ਼ਤੀ ਦੇ ਜੌਹਰ ਦਿਖਾਏ।
ਸਰਪੰਚ ਸ੍ਰੀ ਸੋਮਨਾਥ ਰਾਣਾ ਵੱਲੋਂ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਸਖ਼ਸ਼ੀਅਤਾਂ ਦੇ ਨਾਲ ਦੂਰ ਦੁਰਾਡੇ ਤੋਂ ਆਏ ਕੁਸ਼ਤੀ ਪ੍ਰੇਮੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਸਰਪੰਚ ਸੋਮਨਾਥ ਰਾਣਾ ਦੀ ਅਗਵਾਈ ਵਾਲੀ ਛਿੰਜ ਕਮੇਟੀ ਅਤੇ ਰਾਜਪੂਤ ਭਾਈਚਾਰੇ ਦੇ ਸਮੂਹ ਪਤਵੰਤਿਆਂ ਦੇ ਸਹਿਯੋਗ ਨਾਲ ਇਹ ਕੁਸ਼ਤੀ ਦੰਗਲ ਪ੍ਰਾਚੀਨ ਸਿੱਧ ਬਾਬਾ ਬਾਲਕ ਨਾਥ ਮੰਦਿਰ ਦੇ ਨਾਲ ਲੱਗਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਇਸ ਛਿੰਜ ਮੇਲੇ ਦੇ ਸਫਲ ਆਯੋਜਨ ਲਈ ਜਿੱਥੇ ਸਾਰੇ ਨਗਰ ਨਿਵਾਸੀਆਂ ਨੇ ਜੀਅ ਤੋੜ ਮਿਹਨਤ ਕੀਤੀ ਉੱਥੇ ਆਪਣੀ ਨੇਕ ਕਮਾਈ ਵਿਚੋਂ ਐਨਆਰਆਈ ਵੀਰਾਂ ਵਲੋਂ ਵੀ ਵਡਮੁੱਲਾ ਯੋਗਦਾਨ ਪਾਇਆ ਗਿਆ।
ਪਹਿਲਵਾਨਾਂ ਦੀ ਚੋਣ ਲਈ ਵਿਜੇ ਰਾਣਾ (ਚੰਡੀਗੜ੍ਹ) ਵੱਲੋਂ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਗਈ। ਕਬੱਡੀ ਤੇ ਕੁਸ਼ਤੀ ਜਗਤ ਦੇ ਉੱਘੇ ਬੁਲਾਰੇ ਕਰਮਦੀਨ ਚੱਕ ਸਾਬੂ ਵੱਲੋਂ ਆਪਣੇ ਮਿੱਠੜੇ ਬੋਲਾਂ ਨਾਲ ਕੁਸ਼ਤੀ ਪ੍ਰੇਮੀਆਂ ਨੂੰ ਨਿਹਾਲ ਕੀਤਾ।
