ਭਗਵਾਨ ਵਿਸ਼ਵਕਰਮਾ ਜੀ ਨੂੰ ਮੰਨਣ ਵਾਲਿਆਂ ਨੇ ਦੇਸ਼ ਦੀ ਤਰੱਕੀ 'ਚ ਅਹਿਮ ਯੋਗਦਾਨ ਪਾਇਆ : ਡਾ. ਬਲਬੀਰ ਸਿੰਘ
ਪਟਿਆਲਾ, 2 ਨਵੰਬਰ- ਜਗਤ ਗੁਰੂ ਭਗਵਾਨ ਵਿਸ਼ਵਕਰਮਾ ਜੀ ਦਾ 54ਵਾਂ ਪੂਜਾ ਉਤਸਵ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ, ਐਜੂਕੇਸ਼ਨ ਤੇ ਵੈੱਲਫੇਅਰ ਟ੍ਰਸਟ ਲਾਹੌਰੀ ਗੇਟ ਪਟਿਆਲਾ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰਿਸ਼ਟੀ ਰਚੈਤਾ ਭਗਵਾਨ ਵਿਸ਼ਵਕਰਮਾ ਜੀ ਅੱਗੇ ਨਤਮਸਤਕ ਹੋਏ। ਸਮਾਗਮ ਵਿੱਚ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ, ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਗੁਰਿੰਦਰ ਸਿੰਘ ਢਿੱਲੋਂ ਸਾਬਕਾ ਏ ਡੀ ਜੀ ਪੀ ਪੰਜਾਬ ਪੁਲਿਸ ਅਤੇ ਗੁਰਮੀਤ ਸਿੰਘ ਮੁੰਡੇ ਐਮ ਡੀ, ਐਸ ਜੀ ਜੇ ਇੰਟਰਪ੍ਰਾਈਜ਼ਿਜ਼ ਪਟਿਆਲਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਵਿਸ਼ਵਕਰਮਾ ਜੀ ਨੂੰ ਮੰਨਣ ਵਾਲੇ ਮਿਹਨਤਕਸ਼ ਲੋਕਾਂ ਨੇ ਦੇਸ਼ ਤੇ ਸਮਾਜ ਦੀ ਤਰੱਕੀ 'ਚ ਅਹਿਮ ਯੋਗਦਾਨ ਪਾਇਆ ਹੈ। ਸਿਹਤ ਮੰਤਰੀ ਨੇ ਸ੍ਰੀ ਵਿਸ਼ਵਕਰਮਾ ਜੀ ਦੇ ਮਹਾਨ ਪੂਜਾ ਉਤਸਵ ਦੀ ਵਧਾਈ ਦਿੰਦਿਆਂ ਸੱਦਾ ਦਿੱਤਾ ਕਿ ਪ੍ਰਦੂਸ਼ਣ ਮੁਕਤ ਵਾਤਾਵਰਣ ਲਈ ਹਰ ਨਾਗਰਿਕ ਆਪਣਾ ਯੋਗਦਾਨ ਜ਼ਰੂਰ ਪਾਵੇ। ਉਨ੍ਹਾਂ ਟਰੱਸਟ ਵੱਲੋਂ ਦਿੱਤੇ ਗਏ ਮੰਗ ਪੱਤਰ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਦਿਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਡਾ. ਬਲਬੀਰ ਸਿੰਘ ਭਗਵਾਨ ਸ੍ਰੀ ਵਿਸ਼ਵਕਰਮਾ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਅਮਨ- ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਤੇ ਸਮਾਜ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ। ਉਨ੍ਹਾਂ ਦੇ ਨਾਲ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਬਲਤੇਜ ਪੰਨੂ ਅਤੇ ਐਡਵੋਕੇਟ ਰਾਹੁਲ ਸੈਣੀ ਵੀ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਜਿੱਥੇ ਭਗਵਾਨ ਵਿਸ਼ਵਕਰਮਾ ਜੀ ਦੀ ਮਹਾਨ ਦੇਣ ਦੀ ਉਪਮਾ ਕੀਤੀ ਉਥੇ ਕਿਰਤੀਆਂ ਤੇ ਸਨਅਤਕਾਰਾਂ ਦੇ ਸਮਾਜ ਲਈ ਭਰਪੂਰ ਸਹਿਯੋਗ ਨੂੰ ਵੀ ਸਲਾਹਿਆ।
ਉਨ੍ਹਾਂ ਟਰੱਸਟ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਭਰੋਸਾ ਦੁਆਇਆ ਕਿ ਉਹ ਆਪਣੇ ਐਮ ਪੀ ਫੰਡ ਵਿੱਚੋਂ ਟਰੱਸਟ ਨੂੰ ਸਿਲਾਈ ਮਸ਼ੀਨਾਂ ਤੇ ਕੰਪਿਊਟਰ ਮੁਹਈਆ ਕਰਵਾਉਣਗੇ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਗੁਰਮੀਤ ਸਿੰਘ ਮੁੰਡੇ ਨੇ ਭਗਵਾਨ ਵਿਸ਼ਵਕਰਮਾ ਜੀ ਦੀ ਮਹਾਨ ਦੇਣ ਬਾਰੇ ਗੱਲ ਕਰਨ ਮਗਰੋਂ ਵਿਦੇਸ਼ ਜਾਣ ਦੀ ਹੋੜ ਸਬੰਧੀ ਚਰਚਾ ਛੇੜਦਿਆਂ ਕਿਹਾ ਕਿ ਪੰਜਾਬ ਵਿੱਚ ਸੂਝ-ਸਿਆਣਪ ਨਾਲ ਕੋਈ ਵੀ ਕੰਮ ਕਰਨ 'ਤੇ ਚੰਗਾ ਪੈਸਾ ਕਮਾਇਆ ਜਾ ਸਕਦਾ ਹੈ।
ਵਿਸ਼ਵਕਰਮਾ ਮੰਦਿਰ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਮਹਿਲ, ਚੇਅਰਮੈਨ ਕਾਕਾ ਸਿੰਘ ਮੈਹਣੇ, ਸਰਪ੍ਰਸਤ ਬਚਨ ਸਿੰਘ ਹੂੰਝਣ ਤੇ ਹੋਰਨਾਂ ਦੀ ਅਗਵਾਈ ਵਿੱਚ ਹੋਏ ਇਸ ਸਫ਼ਲ ਸਮਾਗਮ ਵਿੱਚ ਇੰਦਰਜੀਤ ਸਿੰਘ ਸੰਧੂ ਵਾਈਸ ਚੇਅਰਮੈਨ ਪੰਜਾਬ ਵੇਅਰਹਾਊਸ ਐਂਡ ਕੰਟੇਨਰਜ਼, ਹਰਿੰਦਰ ਕੋਹਲੀ ਸਕੱਤਰ ਵਪਾਰ ਸੈੱਲ ਆਮ ਆਦਮੀ ਪਾਰਟੀ ਪਟਿਆਲਾ, ਤਜਿੰਦਰ ਮਹਿਤਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਟਿਆਲਾ, ਅਮਰਿੰਦਰ ਸਿੰਘ ਬਜਾਜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਤੇ ਅਮਨਦੀਪ ਸਿੰਘ ਸਾਬਕਾ ਐਮ ਸੀ ਗ੍ਰੀਨ ਪਾਰਕ ਕਲੋਨੀ ਪਟਿਆਲਾ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਸਮਾਗਮ ਮੌਕੇ ਰਮੇਸ਼ ਧੀਮਾਨ ਮੈਨੇਜਰ, ਕੁਲਦੀਪ ਸਿੰਘ ਖ਼ਜ਼ਾਨਚੀ, ਹਰਵਿੰਦਰ ਸਿੰਘ, ਸੁਰਤੀਨਾਥ ਜੰਡੂ, ਜਤਿੰਦਰ ਸਿੰਘ ਬੰਟੀ, ਗੁਰਸ਼ਰਨ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਮਨੋਜ ਸੱਗੂ, ਵਿਕਰਮ ਸੱਗੂ, ਹਰਿੰਦਰ ਸਿੰਘ ਸਨੌਰੀ ਅੱਡਾ, ਸੰਜੀਵ ਸਿੰਘ ਧੀਮਾਨ, ਗੁਰਮੀਤ ਸਿੰਘ ਬੱਤਰਾ, ਅਮਰਜੀਤ ਸਿੰਘ ਰਾਮਗੜ੍ਹੀਆ, ਸੰਦੀਪ ਸੱਗੂ, ਅਮਰਜੀਤ ਸਿੰਘ, ਸੁਰਿੰਦਰ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ। ਵਿਸ਼ਵਾਮਿੱਤਰ ਐਂਡ ਪਾਰਟੀ (ਸੰਗਰੂਰ) ਨੇ ਭਗਵਾਨ ਵਿਸ਼ਵਕਰਮਾ ਜੀ ਦਾ ਗੁਣਗਾਨ ਕੀਤਾ। ਇਸ ਮੌਕੇ ਅਮਰ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ।