ਅਹਿਤਿਆਤ ਵਰਤ ਕੇ ਸਟਰੋਕ ਨਾਲ ਹੋਣ ਵਾਲੀ ਅਪੰਗਤਾ ਤੋਂ ਬਚਿਆ ਜਾ ਸਕਦੈ : ਡਾ.ਜਤਿੰਦਰ ਕਾਂਸਲ

ਪਟਿਆਲਾ, 29 ਅਕਤੂਬਰ - ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਟਰੋਕ ਬਿਮਾਰੀ ਪ੍ਰਤੀ ਜਾਗਰੂਕਤਾ ਅਤੇ ਜਲਦੀ ਇਲਾਜ ਸਬੰਧੀ ਸੀ.ਐਚ.ਸੀ. ਮਾਡਲ ਟਾਊਨ ਵਿਖੇ ਵਿਸ਼ਵ ਸਟਰੋਕ ਦਿਵਸ ਦਾ ਆਯੋਜਨ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਲਵਕੇਸ਼ ਕੁਮਾਰ ਨੇ ਬੋਲਦਿਆਂ ਕਿਹਾ ਕਿ ਸਟਰੋਕ ਇੱਕ ਐਮਜੈਂਸੀ ਹੈ ਇਸ ਲਈ ਪਹਿਲੇ ਚਾਰ ਘੰਟੇ ਬਹੁਤ ਮਹੱਤਵਪੂਰਨ ਹਨ। ਵਧਦੀ ਬਲੱਡ ਸੂਗਰ, ਵਧਦਾ ਬਲੱਡ ਪ੍ਰੈਸ਼ਰ ਅਤੇ ਸਿਗਰਟਨੋਸ਼ੀ ਇਸਦੇ ਮੁੱਖ ਕਾਰਨ ਹਨ ।

ਇਸ ਲਈ ਇਨ੍ਹਾਂ ਮਰੀਜ਼ਾਂ ਦੀ ਪਛਾਣ ਕਰਨ ਲਈ ਜਲਦੀ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਕੋਰੋਨਰੀ ਆਰਟਰੀ ਦੀ ਬੀਮਾਰੀ ਤੋਂ ਬਾਅਦ ਬ੍ਰੇਨ ਸਟਰੋਕ ਦੁਨੀਆਂ ਭਰ ਵਿੱਚ ਮੌਤ ਦਾ ਦੂਜਾ ਕਾਰਨ ਹੈ। ਜੀਵਨ ਸ਼ੈਲੀ ਵਿੱਚ ਆਏ ਬਦਲਾਅ ਕਾਰਨ 30 ਸਾਲ ਦੇ ਨੌਜਵਾਨ ਵੀ ਇਸਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਟਰੋਕ, ਜਿਸਨੂੰ ਆਮ ਭਾਸ਼ਾ ਵਿਚ ਲਕਵਾ ਜਾਂ ਅਧਰੰਗ ਕਿਹਾ ਜਾਂਦਾ ਹੈ, ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ। 
ਇਸ ਨਾਲ ਮਰੀਜ ਨੂੰ ਸ਼ਰੀਰ ਦੇ ਕਿਸੇ ਵੀ ਅੰਗ ਦੀ ਅਪੰਗਤਾ ਅਤੇ ਬਿਮਾਰੀ ਦੀ ਗੰਭੀਰਤਾ ਕਾਰਨ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਕਰਨਾ ਸ਼ੁਰੂ ਕਰਨਾ ਜ਼ਰੂਰੀ ਹੁੰਦਾ ਹੈ। ਪ੍ਰੋਗਰਾਮ ਦੇ ਨੋਡਲ ਅਫਸਰ ਕਮ ਜ਼ਿਲ੍ਹਾ ਸਹਾਇਕ ਅਫਸਰ ਡਾ. ਐਸ.ਜੇ. ਸਿੰਘ ਨੇ ਬਿਮਾਰੀ ਦੇ ਲ਼ੱਛਣਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਮਰੀਜ਼ ਦਾ ਮੂੰਹ ਟੇਡਾ ਹੋ ਜਾਣਾ, ਹੱਥ ਪੈਰ ਬੇਜਾਨ ਹੋਣਾ, ਜ਼ੁਬਾਨ ਲੜਖੜਾਉਣ ਲਗਣਾ,ਆਵਾਜ਼ ਪੂਰੀ ਤਰਾਂ ਬੰਦ ਹੋਣਾ ਸਟਰੋਕ ਦੀਆਂ ਨਿਸ਼ਾਨੀਆਂ ਹਨ, ਅਜਿਹੀ ਹਾਲਤ ਵਿਚ ਮਰੀਜ਼ ਨੂੰ ਜਲਦ ਤੋਂ ਜਲਦ ਹਸਪਤਾਲ ਲਿਜਾਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਕਿਸੇ ਵੀ ਅੰਗ ਦੀ ਅਪੰਗਤਾ ਤੋਂ ਬੱਚਿਆ ਜਾ ਸਕੇ।
 ਮੈਡੀਸਨ ਦੇ ਮਾਹਿਰ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਬੱਲਡਪ੍ਰੈਸ਼ਰ ਨੂੰ ਕਾਬੂ ਵਿਚ ਰੱਖ ਕੇ, ਬੀ.ਪੀ. ਦੀ ਨਿਯਮਿਤ ਜਾਂਚ ਕਰਵਾ ਕੇ, ਨਸ਼ੀਲੇ ਅਤੇ ਤੰਬਾਕੂ ਯੁਕਤ ਪਦਾਰਥਾਂ ਦੇ ਸੇਵਨ ਤੋਂ ਬਚ ਕੇ,ਘੱਟ ਕੋਲੈਸਟਰੋਲ ਵਾਲੇ ਪਦਾਰਥਾਂ ਦਾ ਸੇਵਨ ਕਰਕੇ, ਰੋਜ਼ਾਨਾ ਦੀ ਸਰੀਰਿਕ ਕਸਰਤ, ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਕਰਕੇ ਇਸ ਬਿਮਾਰੀ ਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਹੈ।