ਪੈਟਰੋਲ ਪੰਪ ਤੋਂ ਲੁੱਟ: ਪੁਲਿਸ ਦੀ ਗਿੱਦੜਸਿੰਙੀ ਘੂਕ ਨੀਂਦ ’ਚ ਸੌਂ ਰਹੀ

ਨਵਾਂਸ਼ਹਿਰ, 15 ਮਾਰਚ- ਦੋਸ਼ੀ ਭਾਵੇਂ ਕਿਸੇ ਵੀ ਪ੍ਰਕਾਰ ਦੇ ਹੱਣ, ਕਿੰਨਾ ਵੀ ਘਿਨਾਉਣਾ ਅਪਰਾਧ ਕਿਉਂ ਨਾ ਕੀਤਾ ਹੋਵੇ, ਉਹ ਪੁਲਿਸ ਦੀ ਨਜ਼ਰ ਤੋਂ ਨਹੀਂ ਬਚ ਸਕਦੇ। ਖਤਰਨਾਕ ਅਪਰਾਧੀਆਂ ਨੂੰ 24-24 ਘੰਟਿਆਂ ’ਚ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕਰਵਾਉਣ ਵਾਲੀ ਅਜਿਹੜੀ ਪੁਲਿਸ ਦੀ ਗਿੱਦੜਸਿੰਙੀ ਅੱਜ ਕਲ ਘੂਕ ਗੂੜੀ ਨੀਂਦ ਵਿਚ ਸੌਂ ਰਹੀ ਹੈ। ਇਲਾਕੇ ਦੀਆਂ ਦੋਵਾਰਦਾਤਾਂ ਦੇ ਦੋਸ਼ੀ ਪੁਲਿਸ ਨਾਲ ਲੁਕਣ-ਮੀਟੀਆਂ ਖੇਡਦੇ ਹੋਏ ਪੁਲਿਸ ਤੋਂ ਲੱਖਾਂ ਕਹਾਂ ਦੂਰ ਹਨ। ਅਜਿਹੜੀ ਪੁਲਿਸ ਉਨ੍ਹਾਂ ਤੱਕ ਪਹੁੰਚਣ ਦੇ ਦਿਨ-ਰਾਤ ਸੁਪਨੇ ਲੈ ਰਹੀ ਹੈ ਪਰ ਪਿਛਲੇ ਨਿਰਾਸ਼ਾ ਤੋਂ ਇਲਾਵਾ ਕੁਝ ਵੀ ਨਹੀਂ ਪੈ ਰਿਹਾ।

ਨਵਾਂਸ਼ਹਿਰ, 15 ਮਾਰਚ- ਦੋਸ਼ੀ ਭਾਵੇਂ ਕਿਸੇ ਵੀ ਪ੍ਰਕਾਰ ਦੇ ਹੱਣ, ਕਿੰਨਾ ਵੀ ਘਿਨਾਉਣਾ ਅਪਰਾਧ ਕਿਉਂ ਨਾ ਕੀਤਾ ਹੋਵੇ, ਉਹ ਪੁਲਿਸ ਦੀ ਨਜ਼ਰ ਤੋਂ ਨਹੀਂ ਬਚ ਸਕਦੇ। ਖਤਰਨਾਕ ਅਪਰਾਧੀਆਂ ਨੂੰ 24-24 ਘੰਟਿਆਂ ’ਚ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕਰਵਾਉਣ ਵਾਲੀ ਅਜਿਹੜੀ ਪੁਲਿਸ ਦੀ ਗਿੱਦੜਸਿੰਙੀ ਅੱਜ ਕਲ ਘੂਕ ਗੂੜੀ ਨੀਂਦ ਵਿਚ ਸੌਂ ਰਹੀ ਹੈ। ਇਲਾਕੇ ਦੀਆਂ ਦੋਵਾਰਦਾਤਾਂ ਦੇ ਦੋਸ਼ੀ ਪੁਲਿਸ ਨਾਲ ਲੁਕਣ-ਮੀਟੀਆਂ ਖੇਡਦੇ ਹੋਏ ਪੁਲਿਸ ਤੋਂ ਲੱਖਾਂ ਕਹਾਂ ਦੂਰ ਹਨ। ਅਜਿਹੜੀ ਪੁਲਿਸ ਉਨ੍ਹਾਂ ਤੱਕ ਪਹੁੰਚਣ ਦੇ ਦਿਨ-ਰਾਤ ਸੁਪਨੇ ਲੈ ਰਹੀ ਹੈ ਪਰ ਪਿਛਲੇ ਨਿਰਾਸ਼ਾ ਤੋਂ ਇਲਾਵਾ ਕੁਝ ਵੀ ਨਹੀਂ ਪੈ ਰਿਹਾ।
ਇੱਥੇ ਜ਼ਿਕਰਯੋਗ ਹੈ ਕਿ ਨਸ਼ੇ ਤੇ ਬੇਰੁਜ਼ਗਾਰੀ ਕਾਰਨ ਲੁਟੇਰਿਆਂ ਦੇ ਹੱਥ ਐਨੇ ਕਿਤਨੇ ਬਲੰਦ ਹੋ ਗਏ ਹਨ ਕਿ ਉਹ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਨ ਲੱਗਿਆਂ ਅੱਗੇ ਪਿੱਛੇ ਨਹੀਂ ਵੇਖਦੇ। ਕਈ ਸਦਾ ਲਈ ਅਪਾਹਜ ਹੋ ਜਾਏ, ਕਈ ਦੁਨੀਆਂ ਤੋਂ ਚਲੇ ਜਾਵੇ ਕਿਸੇ ਦਾ ਇੱਕ ਇੱਕ ਕਮਾਊ ਪੁੱਤਰ ਚਲਾ ਜਾਵੇ। ਲੁਟੇਰਿਆਂ ਨੂੰ ਕਿਸੇ ਨੂੰ ਫਰਕ ਨਹੀਂ ਪੈਂਦਾ, ਉਨ੍ਹਾਂ ਨੂੰ ਸਿਰਫ਼ ਲੁੱਟ ਖੋਹ ਕਰਕੇ ਨਸ਼ੀਲੇ ਪਦਾਰਥਾਂ ਦੀ ਤੜ ਨੂੰ ਪੂਰਾ ਕਰਨਾ ਹੁੰਦਾ ਹੈ।
ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ 17 ਫਰਵਰੀ 2025 ਨੂੰ ਪਿੰਡ ਸਾਹਲਾਂ ਦੇ ਪੈਟਰੋਲ ਪੰਪ ਤੇ ਹੋਈ ਲੁੱਟ ਦਾ ਸਾਹਮਣੇ ਆਇਆ ਸੀ। ਪੰਪ ਦੇ ਮਾਲਕ ਕਲਜਿੰਦਰ ਸਿੰਘ ਮੁਤਾਬਿਕ ਉਹ ਉਸ ਰਾਤ ਨੂੰ ਸਾਢੇ ਕੁ ਅੱਠ ਵਜੇ ਪੈਟਰੋਲ ਪੰਪ ਬੰਦ ਕਰਕੇ ਹਿਸਾਬ ਕਰਨ ਲਈ ਆਪਣੇ ਦਫਤਰ ਵਿੱਚ ਗਏ ਸਨ ਕਿ ਕੁਝ ਸਮੇਂ ਬਾਅਦ ਹੀ ਦੋ ਨੌਜਵਾਨ ਦਾਤ ਲੈ ਕੇ ਉਨ੍ਹਾਂ ਦੇ ਦਫਤਰ ਦੇ ਅੰਦਰ ਦਾਖਲ ਹੋਏ ਜਿਨ੍ਹਾਂ ਅੰਨੇਵਾਹ ਉਨ੍ਹਾਂ ਤੇ ਦਾਤ ਚਲਾਉਣੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਉਨ੍ਹਾਂ ਦਾ ਇੱਕ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਸੱਟ ਗਹਿਰੀ ਹੋਣ ਕਾਰਨ ਪੀ.ਜੀ.ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਸੀ। ਕਲਜਿੰਦਰ ਸਿੰਘ ਮੁਤਾਬਿਕ ਉਸ ਦੇ ਵੀ ਸੱਟਾਂ ਲੱਗੀਆਂ ਸਨ। ਜਦੋਂ ਲੁਟੇਰੇ ਉਨ੍ਹਾਂ ਤੇ ਲਗਾਤਾਰ ਦਾਤਰਾਂ ਦੇ ਵਾਰ ਕਰ ਰਹੇ ਸਨ ਤਾਂ ਉਸ ਨੇ ਕਿਹਾ ਸੀ ਕਿ ਤੁਸੀਂ ਉਨ੍ਹਾਂ ਕੁਝ ਚਾਹੁੰਦੇ ਹੋ ਤਾਂ ਲੁਟੇਰਿਆਂ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਆਪਣੇ ਪਰਸ ਸਮੇਤ ਪੰਪ ਦੀ ਪੂਰੇ ਦਿਨ ਦੀ ਕਮਾਈ ਉਨ੍ਹਾਂ ਲੁਟੇਰਿਆਂ ਨੂੰ ਸੌਂਪ ਦਿੱਤੀ ਤੇ ਲੁਟੇਰੇ ਬਾਹਰ ਸੜਕ ਤੇ ਖੜੇ ਆਪਣੇ ਤੀਸਰੇ ਸਾਥੀ ਨਾਲ ਫਰਾਰ ਹੋਣ ਵਿੱਚ ਸਫਲ ਹੋ ਗਏ ਸਨ। ਪੰਪ ਮਾਲਕ ਵੱਲੋਂ ਘਟਨਾ ਦੀ ਮੁਕੰਮਲ ਜਾਣਕਾਰੀ ਥਾਣਾ ਅਧਿਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਸੀ ਤੇ ਪੁਲਿਸ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਕਰਕੇ ਮਾਮਲਾ ਵੀ ਦਰਜ ਕਰ ਦਿੱਤਾ ਸੀ ਪਰ ਮਾਮਲੇ ਦੇ ਕਥਿਤ ਦੋਸ਼ੀ ਹਾਲੇ ਤੱਕ ਪੁਲਿਸ ਨਾਲ ਲੁਕਣ-ਮੀਟੀਆਂ ਖੇਡ ਰਹੇ ਹਨ, ਬਥੇਰਾ ਪੁਲਿਸ ਅੱਕੀ-ਪਲਾਹੀਂ ਹੱਥ ਮਾਰ ਰਹੀ ਹੈ ਪਰ ਦੋਸ਼ੀਆਂ ਵੱਲੋਂ ਕੋਈ ਸੁਰਾਗ ਹੀ ਨਹੀਂ ਛੱਡਿਆ ਗਿਆ ਜਦਕਿ ਪੁਲਿਸ ਦੇ ਜ਼ਿਲ੍ਹੇ ਦੇ ਅਧਿਕਾਰੀ ਤਾਂ ਦਾਅਵਾ ਕਰਦੇ ਹਨ ਕਿ ਉਹ ਦੋਸ਼ੀਆਂ ਦੇ ਨਜ਼ਦੀਕ ਪਹੁੰਚਣ ਵਾਲੇ ਹਨ ਪਰ ਅਜਿਹੜੀ ਪੁਲਿਸ ਡੂੰਘੀਆਂ ਸੂਚਾਂ ’ਚ ਡੁੱਬੀ ਹੋਈ ਹੈ ਕਿ ਉਹ ਕਰੇ ਤਾਂ ਕਰੇ ਕੀ ਕਰੇ? ਲੁਟੇਰਿਆਂ ਦਾ ਮਾਮਲਾ ਇਸ ਸਮੇਂ ਅਜਿਹੜੀ ਪੁਲਿਸ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ। ਆਉਣ ਵਾਲਾ ਸਮਾਂ ਦੱਸੇਗਾ ਕਿ ਅਜਿਹੜੀ ਪੁਲਿਸ ਇਸ ਮਾਮਲੇ ਨਾਲ ਕਿਸ ਤਰ੍ਹਾਂ ਨਜਿੱਠਦੀ ਹੈ।
ਇੱਫਟੂ ਦੇ ਮੁਖੀ ਕਲਵਿੰਦਰ ਸਿੰਘ ਵੜੈਚ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਿੰਦਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਨੂੰ ਇਸ ਸਮੇਂ ਹਰ ਵੀ ਚੌਕਸੀ ਦੀ ਜ਼ਰੂਰਤ ਹੈ। ਲੋਕਾਂ ਦੀ ਰੱਖਿਆ ਕਰਨਾ ਪੁਲਿਸ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜੇਕਰ ਆਮ ਲੋਕ ਸੁਰੱਖਿਅਤ ਹੋਣਗੇ ਤਾਂ ਹੀ ਪੁਲਿਸ ਪ੍ਰਸ਼ਾਸਨ ਨੂੰ ਚੁਸਤ-ਦਰੁਸਤ ਮੰਨਿਆ ਜਾ ਸਕਦਾ ਹੈ।