ਹਰਿਆਣਾ ਵਿੱਜ ਪੀਡਬਲਿਯੂਡੀ ਦੀ 5 ਸੇਵਾਵਾਂ ਰਾਇਟ ਟੂ ਸਰਵਿਸ ਐਕਟ ਦੇ ਘੇਰੇ ਵਿੱਚ

ਚੰਡੀਗੜ੍ਹ, 6 ਜੂਨ - ਹਰਿਆਣਾ ਸਰਕਾਰ ਨੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੀ 5 ਸੇਵਾਵਾਂ ਨੂੰ ਸੇਵਾ ਦਾ ਅਧਿਕਾਰ ਐਕਟ, 2014 ਦੇ ਘੇਰੇ ਵਿੱਚ ਲਿਆਉਂਦੇ ਹੋਏ ਇੰਨ੍ਹਾਂ ਦੀ ਸਮੇਂ-ਸੀਮਾ ਨਿਰਧਾਰਿਤ ਕੀਤੀ ਹੈ।

ਚੰਡੀਗੜ੍ਹ, 6 ਜੂਨ - ਹਰਿਆਣਾ ਸਰਕਾਰ ਨੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੀ 5 ਸੇਵਾਵਾਂ ਨੂੰ ਸੇਵਾ ਦਾ ਅਧਿਕਾਰ ਐਕਟ, 2014 ਦੇ ਘੇਰੇ ਵਿੱਚ ਲਿਆਉਂਦੇ ਹੋਏ ਇੰਨ੍ਹਾਂ ਦੀ ਸਮੇਂ-ਸੀਮਾ ਨਿਰਧਾਰਿਤ ਕੀਤੀ ਹੈ।
          ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਕੀਤੀ ਗਈ ਨੌਟੀਫਿਕੇਸ਼ਨ ਅਨੁਸਾਰ, ਹੁਣ ਸੂਬਾ ਰਾਜਮਾਰਗ ਜਾਂ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਅਨੁਸੂਚਿਤ ਸੜਕ ਤੋਂ ਪ੍ਰਵੇਸ਼ ਜਾਂ ਨਿਕਾਸੀ ਲਈ ਕਲੀਅਰੇਂਸ, ਵਰਤੋ ਦਾ ਅਧਿਕਾਰ (ਰਾਇਟ ਆਫ ਯੂਜ਼) ਦੇ ਅਧੀਨ ਕੁਦਰਤੀ ਗੈਸ ਜਾਂ ਪਾਇਪਲਾਇਨ ਵਿਛਾਉਣ ਦੀ ਮੰਜੂਰੀ ਅਤੇ ਵਰਤੋ ਦਾ ਅਧਿਕਾਰ ਦੇ ਅਧੀਨ ਸੰਚਾਰ ਢਾਂਚਾਂ ਅਤੇ ਆਪਟੀਕਲ ਫਾਈਬਰ ਕੇਬਲ ਵਰਗੀ ਸਬੰਧਿਤ ਸਥਾਪਨਾ ਵਿਛਾਉਣ ਲਈ ਮੰਜੂਰੀ 40 ਦਿਨ ਦੇ ਅੰਦਰ ਦਿੱਤੀ ਜਾਵੇਗੀ। 
ਕੰਮਾਂ ਅਤੇ ਸੇਵਾਵਾਂ ਲਈ ਠੇਕੇਦਾਰਾਂ ਦੀ ਸੂਚੀਬੱਧਦਾ ਲਈ 45 ਦਿਨ ਦੀ ਸਮੇਂ-ਸੀਮਾ ਤੈਅ ਕੀਤੀ ਗਈ ਹੈ। ਇੰਨ੍ਹਾਂ ਸੇਵਾਵਾਂ ਲਈ ਸਬੰਧਿਤ ਸੁਪਰਡੈਂਟ ਇੰਜੀਨੀਅਰ ਨੂੰ ਨਾਮਜਦ ਅਧਿਕਾਰੀ ਨਾਮਿਤ ਕੀਤਾ ਗਿਆ ਹੈ, ਜਦੋਂ ਕਿ ਸਬੰਧਿਤ ਮੁੱਖ ਇੰਜੀਨੀਅਰ ਨੂੰ ਪਹਿਲਾ ਸ਼ਿਕਾਇਤ ਹੱਲ ਅਧਿਕਾਰੀ ਅਤੇ ਪ੍ਰਮੁੱਖ ਇੰਜੀਨੀਅਰ ਨੂੰ ਦੂਜਾ ਸ਼ਿਕਾਇਤ ਹੱਲ ਅਧਿਕਾਰੀ ਬਣਾਇਆ ਗਿਆ ਹੈ।
          ਇਸ ਤੋਂ ਇਲਾਵਾ, ਹੁਣ ਛੋਟੇ ਗੱਡਿਆਂ ਦੀ ਮੁਰੰਮਤ 10 ਦਿਨ ਦੇ ਅੰਦਰ ਕੀਤੀ ਜਾਵੇਗੀ। ਇਸ ਸੇਵਾ ਲਈ ਸਬੰਧਿਤ ਜੂਨੀਅਰ ਇੰਜੀਨੀਅਰ ਨੂੰ ਨਾਮਜਦ ਅਧਿਕਾਰੀ ਨਾਮਿਤ ਕੀਤਾ ਗਿਆ ਹੈ। ਜਦੋਂ ਕਿ ਸਬੰਧਿਤ ਸਬ-ਡਿਵੀਜਨ ਇੰਜੀਨੀਅਰ ਨੂੰ ਪਹਿਲਾ ਸ਼ਿਕਾਇਛ ਹੱਲ ਅਧਿਕਾਰੀ ਅਤੇ ਸਬੰਧਿਤ ਕਾਰਜਕਾਰੀ ਇੰਜੀਨੀਅਰ ਨੂੰ ਦੂਜਾ ਸ਼ਿਕਾਇਤ ਹੱਲ ਅਧਿਕਾਰੀ ਬਣਾਇਆ ਗਿਆ ਹੈ।