ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ ਗੁਰਮਤਿ ਕਾਲਜ ਦੇ ਕਾਰਜਾਂ ਦੀ ਸ਼ਲਾਘਾ
ਪਟਿਆਲਾ, 23 ਅਕਤੂਬਰ - ਗੁਰਮਤਿ ਕਾਲਜ ਪਟਿਆਲਾ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਪ੍ਰਤਾਪ ਸਿੰਘ ਡਾਇਰੈਕਟਰ ਗੁਰੂ ਨਾਨਕ ਫਾਉਂਡੇਸ਼ਨ ਨਵੀਂ ਦਿੱਲੀ ਨੇ ਕੀਤੀ। ਇਸ ਮੀਟਿੰਗ ਵਿਚ ਪ੍ਰੋਫੈਸਰ ਬਲਕਾਰ ਸਿੰਘ, ਸਾਬਕਾ ਡਾਇਰੈਕਟਰ ਵਿਸ਼ਵ ਪੰਜਾਬੀ ਸੈਂਟਰ, ਪ੍ਰੋਫੈਸਰ ਪਰਮਵੀਰ ਸਿੰਘ, ਚੀਫ ਐਡੀਟਰ, ਸਿੱਖ ਵਿਸ਼ਵ ਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋਫੈਸਰ ਗੁਰਮੀਤ ਸਿੰਘ ਸਿੱਧੂ, ਪ੍ਰੋਫੈਸਰ ਇੰਚਾਰਜ, ਗੁਰੂ ਗੋਬਿੰਦ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਹਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡੇਰਾ ਬਾਬਾ ਜੱਸਾ ਸਿੰਘ ਸ਼ਾਮਿਲ ਹੋਏ। ਮੀਟਿੰਗ ਵਿਚ ਗਵਰਨਿੰਗ ਬਾਡੀ ਦੇ ਮੈਂਬਰਾਂ ਨੇ ਕਾਲਜ ਦੀ ਵਰਕਿੰਗ ਦੀ ਸ਼ਲਾਘਾ ਕੀਤੀ।

ਪ੍ਰੋਫੈਸਰ ਬਲਕਾਰ ਸਿੰਘ ਨੇ ਕਿਹਾ ਕਿ ਕਾਲਜ ਵਰਤਮਾਨ ਸਮੇਂ ਆਪਣੀ ਬਣਦੀ ਅਕਾਦਮਿਕ ਭੂਮਿਕਾ ਬਹੁਤ ਸੁਚਜੇ ਢੰਗ ਨਾਲ ਨਿਭਾਅ ਰਿਹਾ ਹੈ। ਪ੍ਰੋਫੈਸਰ ਗੁਰਮੀਤ ਸਿੰਘ ਸਿੱਧੂ ਨੇ ਨਵੀਂ ਸਿੱਖਿਆ ਨੀਤੀ ਨੂੰ ਅਮਲ ਵਿਚ ਲਿਆਉਣ ਲਈ ਬਹੁਤ ਮੁਲਵਾਨ ਸੁਝਾਅ ਕਾਲਜ ਨੂੰ ਦਿੱਤੇ। ਪ੍ਰੋਫੈਸਰ ਪਰਮਵੀਰ ਸਿੰਘ ਨੇ ਕਿਹਾ ਕਿ ਕਾਲਜ ਦੀ ਅਮੀਰ ਲਾਇਬ੍ਰੇਰੀ ਦੀ ਸੁਵਿਧਾ ਸਿੱਖ ਖੋਜ ਦੇ ਖੇਤਰ ਵਿਚ ਕੰਮ ਕਰਨ ਵਾਲੇ ਖੋਜੀਆਂ ਨੂੰ ਹੋਵੇ, ਜਿਸ ਸੰਬੰਧੀ ਕਾਲਜ ਪਹਿਲਾਂ ਤੋਂ ਹੀ ਲਾਇਬ੍ਰੇਰੀ ਨੂੰ ਇਸ ਕਾਰਜ ਲਈ ਡਿਜੀਟਲਾਈਜ਼ ਕਰ ਰਿਹਾ ਹੈ। ਮੈਂਬਰਾਂ ਨੇ ਕਾਲਜ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।
ਕਾਲਜ ਵਲੋਂ ਲਗਾਏ ਜਾਂਦੇ ਗੁਰਮਤਿ ਸਿੱਖਿਆ ਕੈਂਪ ਅਤੇ ਅਕਾਦਮਿਕਤਾ ਦੇ ਖੇਤਰ ਵਿਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਹਿਤ ਕਰਵਾਏ ਜਾਣ ਵਾਲੇ ਰਾਸ਼ਟਰੀ, ਅੰਤਰਰਾਸ਼ਟਰੀ ਸੈਮੀਨਾਰ ਅਤੇ ਗੁਰਮਤਿ ਸਮਾਗਮਾਂ ਲਈ ਕਾਲਜ ਨੂੰ ਵਧਾਈ ਦਿੱਤੀ। ਪ੍ਰਤਾਪ ਸਿੰਘ ਡਾਇਰੈਕਟਰ ਗੁਰੂ ਨਾਨਕ ਫਾਉਂਡੇਸ਼ਨ ਨੇ ਕਿਹਾ ਕਿ ਕਾਲਜ ਆਪਣੇ ਅਕਾਦਮਿਕ ਅਤੇ ਪੰਥਕ ਫਰਜ਼ਾ ਨੂੰ ਪਰਨਾਇਆ ਹੋਇਆ ਹੈ, ਇਹ ਆਪਣੇ ਟੀਚੇ ਤੋਂ ਕਦੇ ਵੀ ਪਿਛੇ ਨਹੀਂ ਹਟੇਗਾ।
ਹਰਪ੍ਰੀਤ ਸਿੰਘ ਨੇ ਕਾਲਜ ਦੇ ਅਕਾਦਮਿਕ ਅਤੇ ਪੰਥਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਬਾਬਾ ਜੱਸਾ ਸਿੰਘ ਪ੍ਰਬੰਧਕ ਕਮੇਟੀ ਗੁਰਮਤਿ ਕਾਲਜ ਨੂੰ ਅੱਗੇ ਵਧਾਉਣ ਲਈ ਗੁਰੂ ਨਾਨਕ ਫਾਉਂਡੇਸ਼ਨ ਨਾਲ ਹਰ ਕਦਮ 'ਤੇ ਨਾਲ ਖੜੀ ਹੈ ਤੇ ਹਮੇਸ਼ਾ ਸੰਪੂਰਨ ਸਹਿਯੋਗ ਰਹੇਗਾ। ਡਾ. ਜਸਬੀਰ ਕੌਰ ਪ੍ਰਿੰਸੀਪਲ ਗੁਰਮਤਿ ਕਾਲਜ ਨੇ ਮੀਟਿੰਗ ਵਿਚ ਕਿਹਾ ਕਿ ਅਸੀਂ ਜਿੰਨਾ ਉਦਮ ਸੈਮੀਨਾਰ ਅਤੇ ਲੈਕਚਰ ਕਰਵਾਉਣ ਲਈ ਕਰਦੇ ਹਾਂ ਓਨਾ ਹੀ ਉਦਮ ਅਸੀਂ ਵਿਦਿਆਰਥੀਆਂ ਦੀ ਪੜਾਈ ਲਈ ਵੀ ਕਰਦੇ ਹਾਂ ਜਿਸ ਸਦਕਾ ਵਿਦਿਆਰਥੀ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਆਉਂਦੇ ਹਨ।