ਡੇਅਰੀ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਓ : ਦਲਬੀਰ ਕੁਮਾਰ

ਪਟਿਆਲਾ, 23 ਅਕਤੂਬਰ (ਪਰਮਜੀਤ ਸਿੰਘ ਪਰਵਾਨਾ) ਦਲਬੀਰ ਕੁਮਾਰ ਨੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਟਿਆਲਾ ਦਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਸਮੂਹ ਦੁੱਧ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ ਦਸਿਆ ਕਿ ਵਿਭਾਗ ਵੱਲੋਂ ਦੋ ਹਫਤੇ ਦੀ ਸਵੈ ਰੋਜ਼ਗਾਰ ਸਿਖਲਾਈ ਤੇ ਚਾਰ ਹਫਤੇ ਦੀ ਡੇਅਰੀ ਉਦਮ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।

 ਹੋਰ ਜਾਣਕਾਰੀ ਦਿੰਦਿਆਂ ਦਲਬੀਰ ਕੁਮਾਰ ਨੇ ਦੱਸਿਆ ਕਿ ਪਸ਼ੂਆਂ ਦੇ ਡੇਅਰੀ ਯੂਨਿਟ 'ਤੇ ਲੋਨ ਕੇਸ ਸਪਾਂਸਰ ਕਰਵਾ ਕੇ ਉਸ ਉਪਰ ਦਿੱਤੀ ਜਾਂਦੀ ਸਬਸਿਡੀ ਦੀ ਸਹੂਲਤ ਵੀ ਲੈਣੀ ਚਾਹੀਦੀ ਹੈ । ਇਹ ਸਬਸਿਡੀ ਜਨਰਲ ਵਰਗ ਲਈ 25 ਫ਼ੀਸਦ ਅਤੇ ਅਨੁਸੂਚਿਤ ਜਾਤੀਆਂ ਲਈ 33 ਫ਼ੀਸਦ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਦਾ ਕੋਈ ਵੀ ਦੁੱਧ ਉਤਪਾਦਕ/ਕਿਸਾਨ ਦਫਤਰ ਵਿਚ ਆ ਕੇ ਵਿਭਾਗੀ ਸਕੀਮਾਂ ਦਾ ਲਾਹਾ ਲੈ ਸਕਦਾ ਹੈ । ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਫੋਨ ਨੰ 81461-00543 'ਤੇ ਸੰਪਰਕ ਕੀਤਾ ਜਾ ਸਕਦਾ ਹੈ।