NSS PEC ਨੇ PGIMER ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ

ਚੰਡੀਗੜ੍ਹ: 23 ਅਕਤੂਬਰ, 2024: ਪੰਜਾਬ ਇੰਜੀਨੀਆਂਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੀ ਨੈਸ਼ਨਲ ਸਰਵਿਸ ਸਕੀਮ (ਐਨਐੱਸਐੱਸ) ਸੈੱਲ ਨੇ 23 ਅਕਤੂਬਰ 2024 ਨੂੰ ਇੱਕ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ। ਇਹ ਕੈਂਪ ਪੋਸਟ ਗ੍ਰੈਜੂਏਟ ਇੰਸਟਿਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ), ਚੰਡੀਗੜ੍ਹ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ। ਇਸ ਮਹਾਨ ਪਹਲ ਦਾ ਮਕਸਦ ਖ਼ੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਦੀ ਜ਼ਿੰਦਗੀ ਬਚਾਉਣਾ ਸੀ।

ਇਸ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਡਾ. ਨੇਮੀ ਚੰਦ, ਰਾਜ ਸੰਪਰਕ ਅਧਿਕਾਰੀ (ਐਨਐੱਸਐੱਸ) ਚੰਡੀਗੜ੍ਹ, ਸ਼ਾਮਲ ਸਨ। ਉਨ੍ਹਾਂ ਦੇ ਨਾਲ ਡਾ. ਡੀ. ਆਰ. ਪ੍ਰਜਾਪਤੀ (ਡੀਨ ਆਫ਼ ਸਟੂਡੈਂਟਸ ਅਫੇਅਰਸ), ਡਾ. ਸੰਦੀਪ ਕੌਰ (ਕੋਆਰਡੀਨੇਟਰ, ਐਨਐੱਸਐੱਸ), ਡਾ. ਮੋਹਿਤ ਕੁਮਾਰ (ਸਹਿ-ਕੋਆਰਡੀਨੇਟਰ, ਐਨਐੱਸਐੱਸ), ਡਾ. ਮਯੰਕ ਗੁਪਤਾ (ਸਹਿ-ਕੋਆਰਡੀਨੇਟਰ, ਐਨਐੱਸਐੱਸ), ਅਤੇ ਡਾ. ਰਤਨ ਲਾਲ (ਸਹਿ-ਕੋਆਰਡੀਨੇਟਰ, ਐਨਐੱਸਐੱਸ) ਵੀ ਹਾਜ਼ਰ ਸਨ। ਪ੍ਰੋਗਰਾਮ ਦੌਰਾਨ, ਉਨ੍ਹਾਂ ਨੇ ਬਲੱਡ ਡੋਨਰਸ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ‘ਸਟਾਰ ਡੋਨਰਜ਼’ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਪਹਿਲਾਂ ਵੀ ਕਾਲਜ ਵਿੱਚ ਲਗੇ ਕੈਂਪਾਂ ਵਿੱਚ ਲਗਾਤਾਰ ਖ਼ੂਨਦਾਨ ਕੀਤਾ ਹੈ।
ਡਾ. ਨੇਮੀ ਚੰਦ ਨੇ ਪੀਈਸੀ ਦੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਟੀਮ ਨੂੰ ਸਮਾਜ ਦੇ ਹਿੱਤ ਵਿਚ ਨਵੀਆਂ ਪਹਲਾਂ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਕੈਂਪ ਵਿਚ 150+ ਯੂਨਿਟ ਬਲੱਡ ਇਕੱਠਾ ਕੀਤਾ ਗਿਆ, ਜੋ ਪੀਈਸੀ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀ ਸਮੁਦਾਇਕ ਸੇਵਾ ਅਤੇ ਸਮਰਪਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਐਨਐੱਸਐੱਸ-ਪੀਈਸੀ ਦੀ ਇਸ ਪਹਲ ਨੂੰ ਹਰੇਕ ਵੱਲੋਂ ਸਲਾਹਿਆ ਗਿਆ, ਜਿਸ ਨਾਲ ਦੁਨੀਆਂ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਪੀਈਸੀ ਦੀ ਵਚਨਬੱਧਤਾ ਹੋਰ ਵੀ ਜ਼ਿਆਦਾ ਮਜ਼ਬੂਤ ਹੋਈ।