
ਮੋਹਾਲੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਅਤੇ ਚੋਰੀ ਕਰਨ ਵਾਲੇ ਪੰਜ ਮੁਲਜਮ ਅਤੇ ਇੱਕ ਔਰਤ ਨੂੰ 20 ਮੋਬਾਈਲ ਅਤੇ ਇੱਕ ਇਨੋਵਾ ਕਾਰ ਸਣੇ ਕੀਤਾ ਗਿਰਫਤਾਰ
ਮੋਹਾਲੀ - ਮੋਹਾਲੀ ਦੇ ਐਸਐਸਪੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਹਰਬੀਰ ਸਿੰਘ ਅਟਵਾਲ ਐਸ ਪੀ ਸੀਟੀ ਮੋਹਾਲੀ ਦੀ ਰਹਿਨੁਮਾਈ ਹੇਠ ਮੋਹਾਲੀ ਸ਼ਹਿਰ ਵਿੱਚ ਹੋ ਰਹੀਆਂ ਸਨੈਚਿੰਗ ਅਤੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਠਲ ਪਾਉਣ ਲਈ ਮੋਹਾਲੀ ਪੁਲਿਸ ਅਤੇ ਮੋਹਾਲੀ ਸਿਟੀ ਵਨ ਖੇਤਰ ਵਿੱਚ ਮੋਬਾਈਲ ਫੋਨ ਅਤੇ ਚੋਰੀ ਕਰਨ ਵਾਲੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਅਤੇ ਇੱਕ ਔਰਤ ਨੂੰ ਗਿਰਫਤਾਰ ਕੀਤਾ ਗਿਆ
ਮੋਹਾਲੀ - ਮੋਹਾਲੀ ਦੇ ਐਸਐਸਪੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਹਰਬੀਰ ਸਿੰਘ ਅਟਵਾਲ ਐਸ ਪੀ ਸੀਟੀ ਮੋਹਾਲੀ ਦੀ ਰਹਿਨੁਮਾਈ ਹੇਠ ਮੋਹਾਲੀ ਸ਼ਹਿਰ ਵਿੱਚ ਹੋ ਰਹੀਆਂ ਸਨੈਚਿੰਗ ਅਤੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਠਲ ਪਾਉਣ ਲਈ ਮੋਹਾਲੀ ਪੁਲਿਸ ਅਤੇ ਮੋਹਾਲੀ ਸਿਟੀ ਵਨ ਖੇਤਰ ਵਿੱਚ ਮੋਬਾਈਲ ਫੋਨ ਅਤੇ ਚੋਰੀ ਕਰਨ ਵਾਲੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਅਤੇ ਇੱਕ ਔਰਤ ਨੂੰ ਗਿਰਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ 1 ਦੇ ਏਐਸ ਪੀ ਅਨੰਤਪੁਰੀ ਅਤੇ ਮੋਹਾਲੀ ਫੇਸ ਇੱਕ ਥਾਣੇ ਦੇ ਐਸ ਐਚ ਓ ਜਗਦੀਪ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਸ਼ਹਿਰ ਵਿੱਚ ਮੁਹਿਮ ਸ਼ੁਰੂ ਕੀਤੀ ਗਈ ਹੈ। ਇਸੇ ਮੁਹਿਮ ਦੇ ਤਹਿਤ ਪੁਲਿਸ ਨੇ ਸੂਚਨਾ ਦੇ ਆਧਾਰ ਤੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜੋ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਰਾਹਗੀਰਾਂ ਦੇ ਮੋਬਾਈਲ ਫੋਨ ਖੋਂਹਦੇ ਸਨ ਅਤੇ ਕੁਝ ਮੋਬਾਈਲ ਫੋਨ ਚੋਰੀ ਵੀ ਕਰਦੇ ਸਨ ਏ ਐਸ ਪੀ ਸੀਟੀ 1 ਨੇ ਦੱਸਿਆ ਕਿ ਉਹ ਮੁਲਾਜ਼ਮਾਂ ਕੋਲੋਂ 20 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਇੱਕ ਇਨੋਵਾ ਕਾਰ ਉਹਨਾਂ ਦੱਸਿਆ ਕਿ ਉਕਤ ਮੁਲਜਮਾਂ ਵੱਲੋਂ ਸ਼ਹਿਰ ਵਿੱਚ ਕੀਤੀਆਂ ਗਈਆਂ ਵਾਰਦਾਤਾਂ ਦੇ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਇਹਨਾਂ ਮੁਲਜ਼ਮਾਂ ਤੇ ਪਹਿਲਾ ਵੀ ਪਰਚੇ ਦਰਜ ਹਨ ਮੋਹਾਲੀ ਫੇਸ ਇੱਕ ਥਾਣੇ ਦੇ ਐਸਐਚਓ ਜਗਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਮਾਮਲਿਆਂ ਵਿੱਚ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਗਹਿਰਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਤੇ ਹੋਰ ਮਾਮਲਿਆ ਦੀ ਵੀ ਸੁਲਝਣ ਦੀ ਸੰਭਾਵਨਾ ਹੋਵੇਗੀ
