ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸਾਧੋਵਾਲ ਵਿੱਚ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਗੜ੍ਹਸ਼ੰਕਰ:- ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸਾਧੋਵਾਲ ਵਿੱਚ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਮੌਕੇ ਪਿੰਡ ਦੀ ਸਰਪੰਚ ਸ੍ਰੀਮਤੀ ਸੁਮਨ ਅਤੇ ਉਹਨਾ ਦੇ ਨਾਲ ਪੰਚ ਸਹਿਬਾਨ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਅਧਿਆਪਕ ਸਹਿਬਾਨ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਆਏ ਹੋਏ ਪੇਆਰੇਂਟਸ ਨਾਲ ਬੱਚਿਆ ਦੀ ਪੜ੍ਹਾਈ ਦੇ ਸੰਬੰਧ ਵਿੱਚ ਕਾਰੁਗਜ਼ਾਰੀ ਵਾਰੇ ਸੰਖੇਪ ਵਿੱਚ ਵਿਚਾਰ ਚਰਚਾ ਕੀਤੀ ।

ਸਕੂਲ ਦੇ ਹੈਡ ਮਿਸਟ੍ਰੈਸ ਮੈਡਮ ਤਰਸੇਮ ਕੌਰ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿਚ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ,ਜਿਸ ਨਾਲ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਵਿਚ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੱਲ ਨਾਲ ਮਿਲੇਗਾ । ਇਸ ਮੌਕੇ ਪਿੰਡ ਦੀ ਸਰਪੰਚ ਸੁਮਨ  ਜੀ ਨੇ ਕਿਹਾ ਅਧਿਆਪਕ  ਸਹਿਬਾਨ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਸਾਡੀ ਪੰਚਾਇਤ ਵਲੋਂ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ  ਸਕੂਲ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਹੈਪੀ ਸਾਧੋਵਾਲੀਆ ਵਲੋਂ ਬੱਚਿਆ ਨੂੰ ਵਿਦਿਅਕ ਸਮਗਰੀ ਵਿਤਰਿਤ ਕੀਤੀ ਗਈ।
ਇਸ ਮੌਕੇ ਸੁਮਨ ਸਰਪੰਚ,ਗੁਰਬਖਸ਼ ਕੌਰ ਪੰਚ, ਕਿਰਨ ਪੰਚ,ਜਗਜੀਵਨ ਰਾਮ ਪੰਚ,ਜਸਪ੍ਰੀਤ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਜਰਨੈਲ ਸਿੰਘ, ਸੁਰਿੰਦਰ ਰਾਜੂ,ਮੈਡਮ ਤਰਸੇਮ ਕੌਰ ਹੈਡ ਟੀਚਰ,ਮੈਡਮ ਮਨਜਿੰਦਰ ਕੌਰ,ਮੈਡਮ ਵੈਸ਼ਾਲੀ,ਮੈਡਮ ਜਸਵਿੰਦਰ ਕੌਰ, ਮੈਡਮ ਚਰਨਜੀਤ ਕੌਰ ਅਤੇ ਹੋਰ ਪਤਵੰਤੇ ਹਾਜਰ ਸਨ