ਵਾਲਮੀਕ ਨੌਜਵਾਨ ਸੇਵਾ ਕਲੱਬ ਸੋਹਾਣਾ ਵੱਲੋਂ ਭਗਵਾਨ ਸ਼੍ਰੀ ਵਾਲਮੀਕਿ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ

ਮੁਹਾਲੀ- ਮੁਹਾਲੀ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਸੋਹਾਣਾ ਸੈਕਟਰ 78 ਵਿੱਚ ਵਾਲਮੀਕ ਨੌਜਵਾਨ ਸੇਵਾ ਕਲੱਬ ਵੱਲੋਂ ਭਗਵਾਨ ਸ੍ਰੀ ਵਾਲਮੀਕਿ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਮੇਟੀ ਦੇ ਨੌਜਵਾਨਾਂ ਅਤੇ ਨਗਰ ਸੋਹਾਣਾ ਦੇ ਸਮੂਹ ਪਤਵੰਤਿਆਂ ਨੇ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਦੀਪ ਸਿੰਘ ਨਗਰ ਸੋਹਾਣਾ ਦੇ ਸਮੂਹ ਨਗਰ ਨਿਵਾਸੀ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹਿਣ।

ਇਸ ਮੌਕੇ ਜ਼ਿਲ੍ਹਾ ਕਾਂਗਰਸ ਪਾਰਟੀ ਮੁਹਾਲੀ ਦੇ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਸ਼ਿਰਕਤ ਕੀਤੀ ਅਤੇ ਭਗਵਾਨ ਮਹਾਂਰਿਸ਼ੀ ਅੱਗੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ 17 ਅਕਤੂਬਰ 2024 ਨੂੰ ਵਾਲਮੀਕਿ ਜੈਅੰਤੀ ਮਨਾਈ ਜਾ ਰਹੀ ਹੈ। ਮਹਾਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਨ ਨੂੰ ਪ੍ਰਗਤੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਮਹਾਰਿਸ਼ੀ ਵਾਲਮੀਕਿ ਨੂੰ ਨਾ ਸਿਰਫ਼ ਮਹਾਂਕਾਵਿ ਰਾਮਾਇਣ ਦਾ ਲੇਖਕ ਹੈ ਸਗੋਂ ਸੰਸਕ੍ਰਿਤ ਭਾਸ਼ਾ ਦਾ ਮੂਲ ਕਵੀ ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪਹਿਲਾਂ ਵਾਲਮੀਕੀ ਇੱਕ ਡਾਕੂ ਸੀ, ਉਸਦਾ ਨਾਮ ਰਤਨਾਕਰ ਸੀ। ਫਿਰ ਨਾਰਦ ਮੁਨੀ ਨੂੰ ਸੁਣ ਕੇ ਉਨ੍ਹਾਂ ਦਾ ਮਨ ਬਦਲ ਗਿਆ। ਜਿਸ ਤੋਂ ਬਾਅਦ ਉਸ ਨੇ ਅਨੈਤਿਕ ਕੰਮ ਛੱਡ ਕੇ ਪ੍ਰਮਾਤਮਾ ਦਾ ਰਸਤਾ ਚੁਣ ਲਿਆ। ਇਸ ਤੋਂ ਬਾਅਦ ਉਹ ਮਹਾਰਿਸ਼ੀ ਵਾਲਮੀਕਿ ਦੇ ਨਾਂ ਨਾਲ ਮਸ਼ਹੂਰ ਹੋਏ।
ਇਸ ਮੌਕੇ ਕਲੱਬ ਪ੍ਰਧਾਨ ਲਖਵਿੰਦਰ ਸਿੰਘ, ਸੋਹਾਣਾ ਦੇ ਕੌਂਸਲਰ ਸੁੱਚਾ ਸਿੰਘ ਬੱਦਲ, ਸੋਰਵ ਸ਼ਰਮਾ ਲੰਬੜਦਾਰ, ਗੁਰਪ੍ਰੀਤ ਸਿੰਘ ਸੋਹਾਣਾ, ਸ਼ਿੰਗਾਰਾ ਸੋਹਾਣਾ, ਸੰਦੀਪ ਸਿੰਘ ਸੋਹਾਣਾ, ਸੋਨੀ ਸੋਹਾਣਾ ਤੋਂ ਇਲਾਵਾ ਹੋਰ ਨੌਜਵਾਨ ਆਗੂ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।