ਜਿਮਖਾਨਾ ਕਲੱਬ ਚੋਣ : ਨਾਭਾ ਦੇ ਮੈਂਬਰ ਆਏ 'ਫਰੈਂਡਸ਼ਿਪ ਗਰੁੱਪ' ਦੀ ਪਿੱਠ 'ਤੇ
ਪਟਿਆਲਾ, 17 ਅਕਤੂਬਰ - ਰਾਜਿੰਦਰਾ ਜਿਮਖਾਨਾ ਕਲੱਬ ਦੀ 19 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ 'ਫਰੈਂਡਸ਼ਿਪ ਗਰੁੱਪ' ਪੱਬਾਂ ਭਾਰ ਹੈ। ਗਰੁੱਪ ਨੇ ਨਾਭਾ ਦੇ ਮੈਂਬਰਾਂ ਜਸਪਾਲ ਜੁਨੇਜਾ, ਜੇ.ਪੀ ਨਰੂਲਾ ਤੇ ਹੋਰਨਾਂ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਸ਼ਿਰਕਤ ਕੀਤੀ। ਮੈਂਬਰਾਂ ਵੱਲੋਂ ਫਰੈਂਡਸ਼ਿਪ ਗਰੁੱਪ ਦੇ ਸਮੂਹ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।

ਜਿਮਖਾਨਾ ਕਲੱਬ ਦੇ ਬਿਨਾ ਮੁਕਾਬਲਾ ਨਵੇਂ ਚੁਣੇ ਪ੍ਰਧਾਨ ਦੀਪਕ ਕੰਪਾਨੀ ਅਤੇ ਸਕੱਤਰ ਦੀ ਚੋਣ ਲੜ ਰਹੇ ਡਾ. ਸੁਖਦੀਪ ਬੋਪਾਰਾਏ , ਹਰਪ੍ਰੀਤ ਸੰਧੂ, ਵਿਕਾਸ ਪੁਰੀ, ਵਿਨੋਦ ਸ਼ਰਮਾ, ਸੰਚਿਤ ਬਾਂਸਲ ਅਤੇ ਸਮੁੱਚੀ ਟੀਮ ਨੇ ਸਮੁੱਚੇ ਉਮੀਦਵਾਰਾਂ ਲਈ ਸਮਰਥਨ ਅਤੇ ਵੋਟਾਂ ਮੰਗੀਆਂ। ਇਸ ਮੌਕੇਂ ਨਾਭਾ ਦੇ ਮੈਂਬਰਾਂ ਨੇ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੂੰ ਯਕੀਨ ਦਵਾਇਆ ਕਿ ਉਹ ਫਰੈਂਡਸ਼ਿਪ ਗਰੁੱਪ ਦੇ ਹੱਕ ਵਿੱਚ ਭੁਗਤਣਗੇ।
ਇਸ ਮੌਕੇ ਬਿਕਰਮਜੀਤ ਸਿੰਘ, ਕਰਨ ਗੌੜ, ਰਾਹੁਲ ਮਹਿਤਾ, ਜਤਿਨ ਗੋਇਲ, ਡਾ.ਅੰਸ਼ੂਮਨ ਖਰਬੰਦਾ, ਅਵਿਨਾਸ਼ ਗੁਪਤਾ, ਪ੍ਰਦੀਪ ਸਿੰਗਲਾ ਤੋਂ ਇਲਾਵਾ ਜੀਵਨ ਪ੍ਰਕਾਸ਼ ਬਾਂਸਲ, ਡਾ. ਅਸ਼ਵਨੀ ਬਾਂਸਲ, ਬੀ.ਐਸ. ਗੋਇਲ, ਜੇ.ਪੀ ਗੋਇਲ, ਮੰਗਤ ਰਾਏ ਸਿੰਗਲਾ, ਸੁਭਾਸ਼ ਸਹਿਗਲ, ਮਧੁਰ ਗੁਪਤਾ, ਪ੍ਰਿਥਵੀ ਬੇਦੀ, ਦੀਪਕ ਜੰਡ, ਸੰਦੀਪ ਬਾਂਸਲ, ਸੰਦੀਪ ਗੋਇਲ, ਅਜੇ ਗੋਇਲ, ਦਿਨੇਸ਼ ਗੁਪਤਾ, ਪ੍ਰੇਮ ਗੋਇਲ, ਵਿਨੇ ਗੁਪਤਾ, ਡਾ. ਰਜਿੰਦਰ ਵਰਮਾ ਆਦਿ ਹਾਜ਼ਰ ਸਨ।