ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦਾ ਵਫਦ ਰੀਜਨਲ ਡਾਇਰੈਕਟਰ ਓਪਨ ਸਕੂਲ, ਚੰਡੀਗੜ੍ਹ ਨੂੰ ਮਿਲਿਆ
ਚੰਡੀਗੜ੍ਹ- ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਾ ਇੱਕ ਵਫਦ, ਸੰਸਥਾ ਦੇ ਪ੍ਰਧਾਨ ਪ੍ਰਿੰਸ ਬਹਾਦਰ ਸਿੰਘ ਗਸਸਲ ਦੀ ਅਗਵਾਈ ਵਿੱਚ ਸ੍ਰੀ ਐਸ. ਮਹਿੰਦਰਨ (ਰੀਜਨਲ ਡਾਇਰੈਕਟਰ, ਐਨਆਈਓਐਸ, ਚੰਡੀਗੜ੍ਹ) ਨੂੰ ਮਿਲਿਆ। ਇਹ ਮੁਲਾਕਾਤ ਉਨ੍ਹਾਂ ਦੇ ਸੈਕਟਰ-11, ਚੰਡੀਗੜ੍ਹ ਸਥਿਤ ਦਫਤਰ ਵਿਖੇ ਹੋਈ। ਵਫਦ ਵਿੱਚ ਪ੍ਰਿੰਸ ਬਹਾਦਰ ਸਿੰਘ ਗਸਸਲ ਤੋਂ ਇਲਾਵਾ ਜਗਤਾਰ ਸਿੰਘ ਜੱਗ ਸੀਨੀਅਰ ਮੀਤ ਪ੍ਰਧਾਨ, ਸਟੇਟ ਕੋਆਰਡੀਨੇਟਰ ਜਸਪਾਲ ਸਿੰਘ ਕੰਵਲ, ਦਰਾ ਸਿੰਘ ਸਿੱਧੂ (ਮੀਤ ਪ੍ਰਧਾਨ) ਅਤੇ ਸਲਾਹਕਾਰ ਬਲਵਿੰਦਰ ਸਿੰਘ ਸ਼ਾਮਲ ਸਨ।

ਵਫਦ ਨੇ ਸਭ ਤੋਂ ਪਹਿਲਾਂ ਸ੍ਰੀ ਐਸ. ਮਹਿੰਦਰਨ ਜੀ ਨੂੰ ਪ੍ਰਿੰਸ ਗਸਸਲ ਰਚਿਤ 100ਵੀਂ ਪੁਸਤਕ ਸਮੇਤ ਹੋਰ ਕਈ ਪੁਸਤਕਾਂ ਭੇਟ ਕੀਤੀਆਂ, ਜਿਨ੍ਹਾਂ ਵਿੱਚ "ਵਿਲੱਖਣ ਸਿੱਖਿਆ ਪ੍ਰਾਜੈਕਟ," "ਮੇਰੇ ਚੋਣਵੇਂ ਲੇਖ," "ਵਿਰਾਸਤੀ ਹਵੇਲੀਆਂ," "ਆਓ ਗੀਤ ਗਾਈਏ," ਅਤੇ ਕਈ ਬਾਲ ਪੁਸਤਕਾਂ ਸ਼ਾਮਲ ਸਨ।
ਵਫਦ ਨੇ ਰੀਜਨਲ ਡਾਇਰੈਕਟਰ ਓਪਨ ਸਕੂਲ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਪੰਜਾਬੀ ਦੇ ਪ੍ਰਚਾਰ ਲਈ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾਵੇ, ਤਾਂ ਜੋ ਪੰਜਾਬ ਦੇ ਬੱਚੇ ਸਰਕਾਰ ਦੀ ਇਸ ਓਪਨ ਸਿੱਖਿਆ ਪ੍ਰਣਾਲੀ ਦਾ ਵਧ ਤੋਂ ਵਧ ਲਾਭ ਲੈ ਸਕਣ। ਇਹ ਪ੍ਰਚਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਫੈਲਣਾ ਚਾਹੀਦਾ ਹੈ ਅਤੇ ਐਨਆਈਓਐਸ ਸੈਂਟਰਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਹੋਰ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਕਿ ਵਧ ਤੋਂ ਵਧ ਬੱਚੇ ਸਿੱਖਿਆ ਨਾਲ ਜੁੜ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਓਪਨ ਸਕੂਲ ਨਾਲ ਜੁੜੇ ਬੱਚਿਆਂ ਨੂੰ ਪੁਸਤਕਾਂ ਪੰਜਾਬੀ ਵਿੱਚ ਹੀ ਦਿੱਤੀਆਂ ਜਾਣ, ਤਾਂ ਜੋ ਪੇਂਡੂ ਅਤੇ ਗਰੀਬ ਬੱਚੇ ਇਸ ਪ੍ਰਣਾਲੀ ਦਾ ਲਾਭ ਲੈ ਸਕਣ।
ਸ੍ਰੀ ਐਸ. ਮਹਿੰਦਰਨ ਨੇ ਵਫਦ ਨੂੰ ਦੱਸਿਆ ਕਿ ਦਸਵੀਂ ਜਮਾਤ ਲਈ ਪੁਸਤਕਾਂ ਪੰਜਾਬੀ ਵਿੱਚ ਤਿਆਰ ਹੋ ਚੁੱਕੀਆਂ ਹਨ ਅਤੇ ਹੁਣ ਬਾਰਵੀਂ ਜਮਾਤ ਦੀਆਂ ਪੁਸਤਕਾਂ ਪੰਜਾਬੀ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਜਲਦੀ ਤਿਆਰ ਹੋਣਗੀਆਂ। ਉਨ੍ਹਾਂ ਨੇ ਪੰਜਾਬ ਵਿੱਚ ਓਪਨ ਸਕੂਲ ਦੇ ਪੰਜਾਬੀ ਵਿੱਚ ਪ੍ਰਚਾਰ ਕਰਨ ਦੀ ਵੀ ਹਾਮੀ ਭਰੀ ਅਤੇ ਕਿਹਾ ਕਿ ਪੰਜਾਬ ਦੇ ਬੱਚਿਆਂ ਨੂੰ ਇਸ ਪ੍ਰਣਾਲੀ ਦਾ ਵਧ ਤੋਂ ਵਧ ਲਾਭ ਦਵਾਉਣ ਲਈ ਪ੍ਰਚਾਰ ਵਧਾਇਆ ਜਾਵੇਗਾ।
ਸ੍ਰੀ ਐਸ. ਮਹਿੰਦਰਨ ਨੇ ਪ੍ਰਿੰਸ ਬਹਾਦਰ ਸਿੰਘ ਗਸਸਲ ਰਚਿਤ ਪੁਸਤਕਾਂ ਭੇਟ ਕਰਨ ਲਈ ਵਫਦ ਦਾ ਧੰਨਵਾਦ ਕੀਤਾ ਅਤੇ ਪ੍ਰਿੰਸ ਗਸਸਲ ਵੱਲੋਂ ਲਿਖੀਆਂ 104 ਪੁਸਤਕਾਂ ਲਈ ਮੁਬਾਰਕਬਾਦ ਦਿੱਤੀ। ਪੰਜਾਬ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਫਦ ਨੇ ਰੀਜਨਲ ਡਾਇਰੈਕਟਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।