ਅੰਤਰਰਾਸ਼ਟਰੀ ਬਾਲੜੀ ਦਿਵਸ ਮੁਹਿੰਮ ਤਹਿਤ ਆਂਗਣਵਾੜੀ ਸੈਂਟਰ ਬੰਗਾ ਬਲਾਕ ਅਧੀਨ ਮਨਾਇਆ ਬੱਚੀਆਂ ਦਾ ਜਨਮ ਦਿਨ
ਨਵਾਂਸ਼ਹਿਰ/ਬੰਗਾ - ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਵੱਲੋਂ ਮਿਤੀ 2 ਅਕਤੂਬਰ ਤੋਂ 11 ਅਕਤੂਬਰ ਤੱਕ ਅੰਤਰਰਾਸ਼ਟਰੀ ਬਾਲੜੀ ਦਿਵਸ ਮੁਹਿੰਮ ਚਲਾਈ ਜਾ ਰਹੀ ਹੈ|

ਜਿਸ ਦੇ ਤਹਿਤ ਬੰਗਾ ਬਲਾਕ ਦੇ ਕਜਲਾ ਰੋਡ ਦੇ ਵਾਰਡ ਨੰਬਰ 6 ਅਧੀਨ ਆਂਗਨਵਾੜੀ ਸੈਂਟਰ ਇਕ ਵਿਖੇ ਛੋਟੀਆਂ ਬੱਚੀਆਂ ਦਾ ਜਨਮ ਦਿਨ ਕ਼ੇਕ ਕੱਟ ਕੇ ਮਨਾਇਆ ਗਿਆ ਅਤੇ ਬੱਚੀਆਂ ਦੀਆਂ ਮਾਤਾਵਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਸਬੰਧੀ ਜਾਣੂ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਬਾਲ ਸੁਰੱਖਿਆ ਯੂਨਿਟ ਤੋਂ ਮੌਜੂਦ ਸੰਤੋਸ਼ ਡੀ ਓ ਵੱਲੋਂ ਬੱਚਿਆਂ ਨਾਲ ਸੰਬੰਧਤ ਪੋਕਸੋ ਐਕਟ ਅਤੇ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨਾਲ ਜੁੜੀ ਹਰ ਤਰ੍ਹਾਂ ਦੀ ਸਮੱਸਿਆ ਲਈ ਚਾਈਲਡ ਲਾਈਨ ਨੰਬਰ 1098 'ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਅਤੇ ਬਾਲ ਭਿੱਖਿਆ, ਬਾਲ ਮਜ਼ਦੂਰੀ, ਬਾਲ ਵਿਆਹ ਨਾ ਕਰਵਾਉਣ ਸੰਬੰਧੀ ਅਪੀਲ ਕੀਤੀ।
ਸੂਪ੍ਰਿਆ ਠਾਕੁਰ, ਕੋਆਰਡੀਨੇਟਰ ਵੋਮੈਨ ਹੱਬ ਵੱਲੋਂ ਲੜਕੀਆਂ ਲਈ ਸਰਕਾਰ ਵੱਲੋਂ ਦਿੱਤੀਆਂ ਸੁਵਿਧਾਵਾਂ ਬਾਰੇ ਦੱਸਿਆ ਗਿਆ ਅਤੇ ਹਿਮਸਿਖਾ, ਵਨ ਸਟਾਪ ਸੈਂਟਰ ਵੱਲੋਂ ਔਰਤਾਂ ਲਈ ਇਕ ਹੀ ਛੱਤ ਥੱਲੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇ ਕਿ ਮੈਡੀਕਲ, ਪੁਲਿਸ ਸੁਵਿਧਾ, ਕਾਊਂਸਲਿੰਗ, ਖਾਣਾ ਆਦਿ ਬਾਰੇ ਦੱਸਿਆ ਗਿਆ। ਅੰਤ ਵਿਚ ਬੱਚਿਆ ਨੂੰ ਬੇਬੀ ਕਿੱਟਾਂ ਦਿੱਤੀਆਂ ਗਈਆ। ਪ੍ਰੋਗਰਾਮ ਦੌਰਾਨ ਸੰਬਧਤ ਬਲਾਕ ਦੇ ਦੇ ਸੁਪਰਵਾਈਜ਼ਰ ਹਰਕੰਵਲ ਕੌਰ ਅਤੇ ਕੁਲਵਿੰਦਰ ਕੌਰ ਦੇ ਨਾਲ-ਨਾਲ ਆਂਗਨਵਾੜੀ ਵਰਕਰਾਂ ਵੀ ਹਾਜ਼ਰ ਸਨ।